IPL 2024: ਧੋਨੀ ਦੀ ਸ਼ਾਨਦਾਰ ਪਾਰੀ, ਲਖਨਊ ਨੂੰ ਮਿਲਿਆ 177 ਦੌੜਾਂ ਦਾ ਟੀਚਾ
Friday, Apr 19, 2024 - 09:33 PM (IST)
ਸਪੋਰਟਸ ਡੈਸਕ - ਲਖਨਊ ਸੁਪਰਜਾਇੰਟਸ (ਐਲਐਸਜੀ) ਅਤੇ ਚੇਨਈ ਸੁਪਰ ਕਿੰਗਜ਼ (ਸੀਐਸਕੇ) ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹਨ। 6 'ਚੋਂ 3 ਮੈਚ ਜਿੱਤ ਕੇ ਲਖਨਊ ਇਸ ਸਮੇਂ ਅੰਕ ਸੂਚੀ 'ਚ 5ਵੇਂ ਸਥਾਨ 'ਤੇ ਹੈ ਜਦਕਿ ਚੇਨਈ 6 'ਚੋਂ 4 ਮੈਚ ਜਿੱਤ ਕੇ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਹੈ। ਹਾਲਾਂਕਿ ਲਖਨਊ ਦੇ ਕਪਤਾਨ ਕੇਐਲ ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਲਈ ਰਵਿੰਦਰ ਜਡੇਜਾ ਨੇ 40 ਗੇਂਦਾਂ 'ਤੇ 57 ਦੌੜਾਂ, ਮੋਈਨ ਅਲੀ ਨੇ 30 ਦੌੜਾਂ ਅਤੇ ਧੋਨੀ ਨੇ 9 ਗੇਂਦਾਂ 'ਤੇ 28 ਦੌੜਾਂ ਬਣਾਈਆਂ, ਜਿਸ ਨਾਲ ਸਕੋਰ 176 ਤੱਕ ਪਹੁੰਚ ਗਿਆ। ਚੇਨਈ ਸੁਪਰ ਕਿੰਗਜ਼ ਨੇ ਲਖਨਊ ਨੂੰ 177 ਦੌੜਾਂ ਦਾ ਟੀਚਾ ਦਿੱਤਾ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11
ਚੇਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਰਚਿਨ ਰਵਿੰਦਰ, ਅਜਿੰਕਿਆ ਰਹਾਣੇ, ਮੋਈਨ ਅਲੀ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਦੀਪਕ ਚਾਹਰ, ਤੁਸ਼ਾਰ ਦੇਸ਼ਪਾਂਡੇ, ਮੁਸਤਫਿਜ਼ੁਰ ਰਹਿਮਾਨ, ਮਤਿਸ਼ਾ ਪਥੀਰਾਣਾ।
ਲਖਨਊ ਸੁਪਰ ਜਾਇੰਟਸ: ਕੁਇੰਟਨ ਡੀ ਕਾਕ, ਕੇਐਲ ਰਾਹੁਲ (ਵਿਕਟਕੀਪਰ/ਕਪਤਾਨ), ਦੀਪਕ ਹੁੱਡਾ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਮੈਟ ਹੈਨਰੀ, ਰਵੀ ਬਿਸ਼ਨੋਈ, ਮੋਹਸਿਨ ਖਾਨ, ਯਸ਼ ਠਾਕੁਰ।