ਏਸ਼ੀਆਈ ਖੇਡਾਂ 2023 : ਕਿਸ਼ਤੀ ਚਾਲਕ ਵਿਸ਼ਣੂ ਸਰਵਨ ਨੇ ਜਿੱਤੀ ਕਾਂਸੀ
Thursday, Sep 28, 2023 - 12:24 PM (IST)
ਹਾਂਗਝੋਓ– ਭਾਰਤ ਦੇ ਵਿਸ਼ਣੂ ਸਰਵਨ ਨੇ ਪੁਰਸ਼ਾਂ ਦੇ ਡਿੰਗੀ ਆਈ. ਐੱਲ. ਸੀ. ਏ. 7 ਕਿਸ਼ਤੀ ਚਲਾਉਣ ਦੀ ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਜਿੱਤਿਆ। ਚੀਨ ’ਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ’ਚ ਟੋਕੀਓ ਓਲੰਪੀਅਨ ਵਿਸ਼ਣੂ ਸਰਵਨ ਨੇ 11 ਰੇਸਾਂ ’ਚ 34 ਨੈੱਟ ਪੁਆਇੰਟਾਂ ਨਾਲ ਕਾਂਸੀ ਤਮਗਾ ਜਿੱਤਿਆ। ਉੱਥੇ ਹੀ, ਸਿੰਗਾਪੁਰ ਦੇ ਲੋ ਜੂਨ ਹਾਨ ਰਯਾਨ ਨੇ ਨੈੱਟ 26 ਪੁਆਇੰਟਾਂ ਨਾਲ ਪੁਰਸ਼ਾਂ ਦੇ ਡਿੰਗੀ ਵਿਚ ਸੋਨ ਤਮਗਾ ਜਦਕਿ ਦੱਖਣੀ ਕੋਰੀਆ ਨੂੰ ਚਾਂਦੀ ਤਮਗਾ ਮਿਲਿਆ।
ਇਹ ਵੀ ਪੜ੍ਹੋ : ਰੋਸ਼ਿਬਿਨਾ ਦੇਵੀ ਨੇ ਵੁਸ਼ੂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ
ਸਰਵਨ ਇਕ ਅੰਕ ਨਾਲ ਚਾਂਦੀ ਤਮਗੇ ਤੋਂ ਖੁੰਝ ਗਿਆ। ਮਹਿਲਾਵਾਂ ਦੀ ਡਿੰਗੀ ਆਈ. ਐੱਲ. ਸੀ. ਏ. ਵਿਚ ਨੇਤ੍ਰਾ ਕੁਮਾਨਨ 11 ਰੇਸਾਂ ਦੀ ਆਪਣੀ ਸੀਰੀਜ਼ ’ਚ ਨੈੱਟ 41 ਅੰਕਾਂ ਨਾਲ ਤਮਗੇ ਦੀ ਦੌੜ ਵਿਚੋਂ ਬਾਹਰ ਰਹੀ। ਵਿਸ਼ਣੂ ਸਰਵਨ ਦੇ ਕਾਂਸੀ ਤਮਗੇ ਨਾਲ ਭਾਰਤ ਦੀ ਏਸ਼ੀਆਈ ਖੇਡਾਂ ਵਿਚ ਸੇਲਿੰਗ ਮੁਹਿੰਮ 3 ਤਮਗਿਆਂ ਨਾਲ ਖਤਮ ਹੋਈ। ਇਸ ਤੋਂ ਪਹਿਲਾਂ ਨੇਹਾ ਠਾਕੁਰ ਨੇ ਮੰਗਲਵਾਰ ਨੂੰ ਲੜਕੀਆਂ ਦੀ ਡਿੰਗੀ ਆਈ. ਐੱਲ. ਸੀ. ਏ. 4 ਵਿਚ ਚਾਂਦੀ ਤੇ ਇਬਾਦ ਅਲੀ ਨੇ ਪੁਰਸ਼ਾਂ ਦੀ ਵਿੰਡਸਫਰ ਆਰ. ਐੱਸ. :ਐਕਸ ਪ੍ਰਤੀਯੋਗਿਤਾ ’ਚ ਕਾਂਸੀ ਤਮਗਾ ਜਿੱਤਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ