ਏਸ਼ੀਆਈ ਖੇਡਾਂ 2018 : ਦੁਸ਼ਯੰਤ ਦੇ ਬਾਅਦ ਰੋਹਿਤ ਅਤੇ ਭਗਵਾਨ ਨੇ ਵੀ ਜਿੱਤਿਆ ਕਾਂਸੀ ਤਮਗਾ

Friday, Aug 24, 2018 - 11:06 AM (IST)

ਏਸ਼ੀਆਈ ਖੇਡਾਂ 2018 : ਦੁਸ਼ਯੰਤ ਦੇ ਬਾਅਦ ਰੋਹਿਤ ਅਤੇ ਭਗਵਾਨ ਨੇ ਵੀ ਜਿੱਤਿਆ ਕਾਂਸੀ ਤਮਗਾ

ਨਵੀਂ ਦਿੱਲੀ— ਭਾਰਤ ਲਈ ਏਸ਼ੀਆਈ ਖੇਡਾਂ 2018 ਦੇ ਛੇਵੇਂ ਦਿਨ ਦੀ ਸ਼ੁਰੂਆਤ ਕਾਫੀ ਸ਼ਾਨਦਾਰ ਰਹੀ। ਦੁਸ਼ਯੰਤ ਦੇ ਬਾਅਦ ਰੋਹਿਤ ਸ਼ਰਮਾ ਅਤੇ ਭਗਵਾਨ ਸਿੰਘ ਨੇ ਵੀ ਕਿਸ਼ਤੀ ਦੌੜ ਮੁਕਾਬਲੇ 'ਚ ਇਕ ਹੋਰ ਕਾਂਸੀ ਤਮਗਾ ਜਿੱਤਿਆ ਹੈ। 

ਇਸ ਤੋਂ ਪਹਿਲਾਂ ਦੁਸ਼ਯੰਤ ਨੇ ਲਾਈਟਵੇਟ ਸਿੰਗਲ ਸਕਲਸ ਮੁਕਾਬਲੇ ਦੇ ਫਾਈਨਲ 'ਚ ਕਾਂਸੀ ਤਮਗਾ ਜਿੱਤਿਆ ਸੀ। ਰੋਹਿਤ ਅਤੇ ਭਗਵਾਨ ਨੇ 7 ਮਿੰਟ ਅਤੇ 04.61 ਸਕਿੰਟ ਦਾ ਸਮਾਂ ਲੈ ਕੇ ਮੁਕਾਬਲੇ ਦਾ ਫਾਈਨਲ ਪੜਾਅ ਪੂਰਾ ਕੀਤਾ ਅਤੇ ਤੀਜੇ ਸਥਾਨ 'ਤੇ ਰਹਿ ਕੇ ਕਾਂਸੀ ਤਮਗੇ 'ਤੇ ਕਬਜ਼ਾ ਕੀਤਾ। ਹੁਣ ਭਾਰਤ ਦੇ ਖਾਤੇ 'ਚ 20 ਤਮਗੇ ਹੋ ਗਏ ਹਨ, ਜਿਸ 'ਚ ਚਾਰ ਸੋਨ, 4 ਚਾਂਦੀ ਅਤੇ 12 ਕਾਂਸੀ ਤਮਗੇ ਸ਼ਾਮਲ ਹਨ।


Related News