ਏਸ਼ੀਆਈ ਖੇਡਾ : 60 ਫੀਸਦੀ ਐਥਲੀਟ 20 ਸਾਲ ਤੋਂ ਘੱਟ ਉਮਰ ਦੇ

Sunday, Aug 19, 2018 - 01:23 PM (IST)

ਜਕਾਰਤਾ : ਇੰਡੋਨੇਸ਼ੀਆਈ ਏਸ਼ੀਆਈ ਖੇਡ ਆਯੋਜਨ ਕਮੇਟੀ (ਆਈ. ਐੱਨ. ਏ. ਐੱਸ. ਜੀ. ਓ. ਸੀ.) ਨੇ ਆਪਣੀ ਵੈੱਬਸਾਈਟ 'ਤੇ ਲਿਖਿਆ-ਸਕੇਟਬੋਰਡਿੰਗ ਦੀ ਖੇਡ ਵਿਚ ਖਿਡਾਰੀਆਂ ਲਈ ਕਲਾ, ਫੁਰਤੀ, ਸੰਤੁਲਨ ਤੇ ਤੇਜ਼ੀ ਦੀ ਲੋੜ ਹੁੰਦੀ ਹੈ। ਇਹ ਖੇਡ ਨੌਜਵਾਨਾਂ ਵਿਚ ਕਾਫੀ ਪ੍ਰਸਿੱਧ ਹੈ ਤੇ ਇਸ ਵਿਚ ਹਿੱਸਾ ਲੈਣ ਵਾਲੇ 60 ਫੀਸਦੀ ਐਥਲੀਟ 20 ਸਾਲ ਤੋਂ ਘੱਟ ਦੀ ਉਮਰ ਦੇ ਹਨ। 9 ਸਾਲ ਦੀ ਨੋਵੇਰੀ ਏਸ਼ੀਆਡ ਵਿਚ ਹਿੱਸਾ ਲੈਣ ਵਾਲੀ  ਸਭ ਤੋਂ ਨੌਜਵਾਨ ਖਿਡਾਰੀ ਹੈ। ਸਕੇਟਬੋਰਡਿੰਗ ਵਿਚ ਇਸ ਵਾਰ 4 ਸੋਨ ਤਮਗੇ ਦਾਅ 'ਤੇ ਲੱਗੇ ਹੋਏ ਹਨ, ਜਿਨ੍ਹਾਂ 'ਚੋਂ ਇੰਡੋਨੇਸ਼ੀਆ ਨੂੰ 3 ਸੋਨ ਤਮਗੇ ਜਿੱਤਣ ਦੀ ਉਮੀਦ ਹੈ।


Related News