ਯੂ. ਏ. ਈ. ’ਚ ਹੋਵੇਗਾ ਏਸ਼ੀਆ ਕੱਪ, ਸ਼੍ਰੀਲੰਕਾ ਕਰੇਗਾ ਮੇਜ਼ਬਾਨੀ
Friday, Jul 29, 2022 - 03:38 PM (IST)
ਕੋਲੰਬੋ (ਯੂ. ਐੱਨ. ਆਈ.)- ਏਸ਼ੀਆਈ ਕ੍ਰਿਕਟ ਕੌਂਸਲ ਨੇ ਕਿਹਾ ਕਿ ਸ਼੍ਰੀਲੰਕਾ ’ਚ ਚੱਲ ਰਹੇ ਆਰਥਿਕ ਸੰਕਟ ਕਾਰਨ ਏਸ਼ੀਆ ਕੱਪ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਹੋਵੇਗਾ, ਜਦਕਿ ਮੇਜ਼ਬਾਨੀ ਦੇ ਅਧਿਕਾਰ ਸ਼੍ਰੀਲੰਕਾ ਕੋਲ ਹੀ ਰਹਿਣਗੇ। ਏਸ਼ੀਆਈ ਕ੍ਰਿਕਟ ਕੌਂਸਲ (ਏ. ਸੀ. ਸੀ.) ਦੇ ਪ੍ਰਧਾਨ ਜੈ ਸ਼ਾਹ ਨੇ ਕਿਹਾ,‘‘ਸ਼੍ਰੀਲੰਕਾ ’ਚ ਏਸ਼ੀਆ ਕੱਪ ਦੀ ਮੇਜ਼ਬਾਨੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ ਸੀ। ਬਹੁਤ ਸੋਚ ਵਿਚਾਰ ਤੋਂ ਬਾਅਦ ਆਯੋਜਨ ਸਥਾਨ ਨੂੰ ਯੂ. ਏ. ਈ. ’ਚ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਗਿਆ। ਯੂ. ਏ. ਈ. ਨਵਾਂ ਸਥਾਨ ਹੋਵੇਗਾ, ਜਦੋਂਕਿ ਸ਼੍ਰੀਲੰਕਾ ਮੇਜ਼ਬਾਨੀ ਦੇ ਅਧਿਕਾਰ ਬਰਕਰਾਰ ਰੱਖੇਗਾ।’’ ਏਸ਼ੀਆ ਕੱਪ 27 ਅਗਸਤ ਤੋਂ 11 ਸਤੰਬਰ ਦੌਰਾਨ ਖੇਡਿਆ ਜਾਵੇਗਾ।