Asia cup Hockey : ਭਾਰਤ ਨੇ ਜਾਪਾਨ ਨੂੰ ਹਰਾ ਕੇ ਜਿੱਤਿਆ ਕਾਂਸੀ ਤਮਗ਼ਾ

06/01/2022 4:48:31 PM

ਸਪੋਰਟਸ ਡੈਸਕ- ਏਸ਼ੀਆ ਕੱਪ 2022 'ਚ ਭਾਰਤੀ ਹਾਕੀ ਟੀਮ ਕਾਂਸੀ ਦਾ ਤਮਗ਼ਾ ਜਿੱਤਣ 'ਚ ਸਫਲ ਰਹੀ ਹੈ। ਬੁੱਧਵਾਰ ਨੂੰ ਜਕਾਰਤਾ 'ਚ ਖੇਡੇ ਗਏ ਮੁਕਾਬਲੇ 'ਚ ਭਾਰਤੀ ਟੀਮ ਨੇ ਜਾਪਾਨ ਨੂੰ 1-0 ਨਾਲ ਹਰਾਇਆ। ਭਾਰਤ ਵਲੋਂ ਮੈਚ ਦਾ ਇਕਲੌਤਾ ਗੋਲ ਰਾਜ ਕੁਮਾਰ ਪਾਲ ਨੇ ਮੈਚ ਦੇ 7ਵੇਂ ਮਿੰਟ 'ਚ ਦਾਗ਼ਿਆ। ਗੋਲਡ ਮੈਡਲ ਦਾ ਮੁਕਾਬਲਾ ਕੋਰੀਆ ਤੇ ਮਲੇਸ਼ੀਆ ਦਰਮਿਆਨ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : Birthday Special : ਜਦੋਂ ਕਾਰਤਿਕ ਨੇ ਗ਼ੁੱਸੇ 'ਚ ਆ ਕੇ ਖੇਡੀ ਸੀ 8 ਗੇਂਦਾਂ 'ਤੇ 29 ਦੌੜਾਂ ਦੀ ਧਮਾਕੇਦਾਰ ਪਾਰੀ

ਇਹ ਵੱਕਾਰੀ ਟੂਰਨਾਮੈਂਟ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਲਈ ਕੁਆਲੀਫਾਇਰ ਟੂਰਨਾਮੈਂਟ ਹੈ। ਲੀਗ ਮੁਕਾਬਲਿਆਂ ਲਈ ਭਾਰਤ ਨੂੰ ਜਾਪਾਨ, ਪਾਕਿਸਤਾਨ ਤੇ ਮੇਜ਼ਬਾਨ ਇੰਡੋਨੇਸ਼ੀਆ ਦੇ ਨਾਲ ਪੂਲ-ਏ 'ਚ ਰਖਿਆ ਗਿਆ ਸੀ। ਜਦਕਿ ਮਲੇਸ਼ੀਆ, ਕੋਰੀਆ, ਓਮਾਨ ਤੇ ਬੰਗਲਾਦੇਸ਼ ਨੂੰ ਪੂਲ-ਬੀ 'ਚ ਜਗ੍ਹਾ ਮਿਲੀ ਸੀ। ਬਾਅਦ 'ਚ ਭਾਰਤ ਦੇ ਇਲਾਵਾ ਸੁਪਰ-4 ਸਟੇਜ 'ਚ ਜਾਪਾਨ, ਸਾਊਥ ਕੋਰੀਆ ਤੇ ਮਲੇਸ਼ੀਆ ਨੇ ਜਗ੍ਹਾ ਬਣਾਈ 

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ FIH ਹਾਕੀ 5 ਲਈ ਲੁਸਾਨੇ ਰਵਾਨਾ

ਫਿਰ ਸੁਪਰ ਚਾਰ ਸਟੇਜ ਦੇ ਮੈਚ 'ਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਮਲੇਸ਼ੀਆ ਨਾਲ ਉਸ ਨੇ ਤਿੰਨ-ਤਿੰਨ ਨਾਲ ਡਰਾਅ ਖੇਡਿਆ ਸੀ। ਇਸ ਤੋਂ ਬਾਅਦ ਸੁਪਰ ਚਾਰ ਸਟੇਜ ਦੇ ਤੀਜੇ ਮੈਚ 'ਚ ਭਾਰਤ ਦਾ ਕੋਰੀਆ ਨਾਲ ਮੁਕਾਬਲਾ 4-4 ਨਾਲ ਡਰਾਅ 'ਤੇ ਛੁੱਟਿਆ, ਜਿਸ ਦੇ ਚਲਦੇ ਭਾਰਤੀ ਟੀਮ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News