ਅਸ਼ਵਿਨੀ-ਸਿੱਕੀ ਦੀ ਜੋੜੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਬਾਹਰ

Saturday, Mar 14, 2020 - 10:47 AM (IST)

ਅਸ਼ਵਿਨੀ-ਸਿੱਕੀ ਦੀ ਜੋੜੀ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਬਾਹਰ

ਸਪੋਰਟਸ ਡੈਸਕ— ਅਸ਼ਵਿਨੀ ਪੋਨੱਪਾ ਤੇ ਐੱਨ. ਸਿੱਕੀ ਰੈੱਡੀ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਲਗਾਤਾਰ ਸੈੱਟਾਂ ਵਿਚ ਹਾਰ ਜਾਣ ਨਾਲ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ’ਚੋਂ ਬਾਹਰ ਹੋ ਗਈ ਹੈ। ਵਿਸ਼ਵ ਵਿਚ 29ਵੇਂ ਨੰਬਰ ਦੀ ਅਸ਼ਵਿਨੀ ਤੇ ਸਿੱਕੀ ਦੀ ਜੋੜੀ ਨੂੰ ਜਾਪਾਨ ਦੀ ਮਿਸਾਕੀ ਮਾਤਸੁਤੋਮੋ ਤੇ ਅਯਾਕਾ ਤਕਾਹਾਸ਼ੀ ਦੀ ਸੱਤਵਾਂ ਦਰਜਾ ਪ੍ਰਾਪਤ ਜੋੜੀ ਹੱਥੋਂ 13-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਅਸ਼ਵਿਨੀ ਤੇ ਸਿੱਕੀ ਦੀ ਇਹ ਜਾਪਾਨੀ ਜੋੜੀ ਹੱਥੋਂ ਲਗਾਤਾਰ 8ਵੀਂ ਹਾਰ ਹੈ। ਹੁਣ ਭਾਰਤੀ ਖਿਡਾਰੀਆਂ ’ਚੋਂ ਸਿਰਫ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਹੀ ਖਿਤਾਬ ਦੀ ਦੌੜ ’ਚ ਬਣੀ ਹੋਈ ਹੈ। ਉਹ ਕੁਆਰਟਰ ਫਾਈਨਲਸ ’ਚ ਚੌਥਾ ਦਰਜਾ ਪ੍ਰਾਪਤ ਜਾਪਾਨੀ  ਖਿਡਾਰਨ ਨੋਜੋਮੀ ਓਕਾਹੂਰਾ ਨਾਲ ਭਿੜੇਗੀ। 


Related News