ਬਾਰਟੀ ਅਤੇ ਵੀਨਸ ਸਿਨਸਿਨਾਟੀ ਮਾਸਟਰਸ ਦੇ ਕੁਆਰਟਰ ਫਾਈਨਲ ''ਚ
Saturday, Aug 17, 2019 - 10:27 AM (IST)

ਵਾਸ਼ਿੰਗਟਨ— ਚੋਟੀ ਦਾ ਦਰਜਾ ਪ੍ਰਾਪਤ ਆਸਟਰੇਲੀਆ ਦੀ ਐਸ਼ਲੇ ਬਾਰਟੀ ਅਤੇ ਅਮਰੀਕਾ ਦੀ ਵੀਨਸ ਵਿਲੀਅਮਸ ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸਿਨਸਿਨਾਟੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਫ੍ਰੈਂਚ ਓਪਨ ਚੈਂਪੀਅਨ ਅਤੇ ਵਿਸ਼ਵ ਦੀ ਨੰਬਰ ਦੋ ਖਿਡਾਰਨ ਬਾਰਟੀ ਨੇ ਐਨੇਟ ਕੋਂਟਾਵੇਤ ਨੂੰ ਤਿੰਨ ਸੈੱਟਾਂ ਦੇ ਸੰਘਰਸ਼ 'ਚ 4-6, 7-5, 7-5 ਨਾਲ ਹਰਾਇਆ। ਬਾਰਟੀ ਜੇਕਰ ਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਉਹ ਫਿਰ ਤੋਂ ਨੰਬਰ ਇਕ ਬਣ ਸਕਦੀ ਹੈ।
ਵੀਨਸ ਨੇ ਪਹਿਲਾ ਸੈੱਟ ਹਾਰਨ ਦੇ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ ਡੋਨਾ ਵੇਕਿਚ ਨੂੰ 2-6, 6-4, 6-3 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾ ਲਈ। ਵੀਨਸ ਪਿਛਲੇ ਹਫਤੇ ਟੋਰੰਟੋ ਦੇ ਪਹਿਲੇ ਰਾਊਂਡ 'ਚ ਹਾਰਨ ਦੇ ਬਾਅਦ ਵਿਸ਼ਵ ਰੈਂਕਿੰਗ 'ਚ 65ਵੇਂ ਸਥਾਨ 'ਤੇ ਫਿਸਲ ਗਈ ਹੈ। ਵੀਨਸ ਦੀ ਛੋਟੀ ਭੈਣ ਸੇਰੇਨਾ ਇਸ ਮੁਕਾਬਲੇ ਦੇ ਦੌਰਾਨ ਸਟੇਡੀਅਮ 'ਚ ਮੌਜੂਦ ਸੀ ਅਤੇ ਆਪਣੀ ਵੱਡੀ ਭੈਣ ਦਾ ਹੌਸਲਾ ਵਧਾਉਂਦੀ ਰਹੀ।