ਟੋਕੀਓ ਓਲੰਪਿਕ ਦੇ ਦੌਰਾਨ ਖੇਡ ਪਿੰਡ ’ਚ ਨਹੀਂ ਰਹੇਗੀ ਐਸ਼ਲੇ ਬਾਰਟੀ

Tuesday, Jul 20, 2021 - 03:38 PM (IST)

ਟੋਕੀਓ ਓਲੰਪਿਕ ਦੇ ਦੌਰਾਨ ਖੇਡ ਪਿੰਡ ’ਚ ਨਹੀਂ ਰਹੇਗੀ ਐਸ਼ਲੇ ਬਾਰਟੀ

ਟੋਕੀਓ— ਐਸ਼ਲੇ ਬਾਰਟੀ ਦੇ ਜਾਪਾਨ ਆਉਣ ਦੇ ਬਾਅਦ ਆਸਟਰੇਲੀਆਈ ਦਲ ਦੇ ਪ੍ਰਮੁੱਖ ਈਆਨ ਚੇਸਟਰਮੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਦੁਨੀਆ ਦੀ ਨੰਬਰ ਇਕ ਟੈਨਿਸ ਖਿਡਾਰੀ ਓਲੰਪਿਕ ਖੇਡ ਪਿੰਡ ’ਚ ਨਹੀਂ ਰਹੇਗੀ। ਪਿਛਲੇ ਹਫ਼ਤੇ ਵਿੰਬਲਡਨ ਜਿੱਤਣ ਵਾਲੀ ਬਾਰਟੀ ਨੂੰ ਓਲੰਪਿਕ ’ਚ ਲੈਅ ਹਾਸਲ ਕਰਨ ਦੀ ਉਮੀਦ ਹੈ। ਅਜੇ ਤਕ ਖੇਡ ਪਿੰਡ ’ਚੋਂ ਚਾਰ ਖਿਡਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਜਿਸ ’ਚ ਦੱਖਣੀ ਅਫ਼ਰੀਕਾ ਦੇ ਤਿੰਨ ਤੇ ਜਾਪਾਨ ਦਾ ਇਕ ਹੈ। ਚੇਸਟਰਮੈਨ ਨੇ ਕਿਹਾ ਕਿ ਆਸਟਰੇਲੀਆ ਨੇ ਆਪਣੇ ਖਿਡਾਰੀਆਂ ਨੂੰ ਕਿਸੇ ਦੂਜੇ ਦੇਸ਼ ਦੇ ਖਿਡਾਰੀ ਤੋਂ ਦੂਰ ਰਹਿਣ ਦੇ ਨਿਰਦੇਸ਼ ਨਹੀਂ ਦਿੱਤੇ ਹਨ।


author

Tarsem Singh

Content Editor

Related News