ਮੌਜੂਦਾ ਚੈਂਪੀਅਨ ਬਾਰਟੀ ਮਿਆਮੀ ਓਪਨ ਦੇ ਫ਼ਾਈਨਲ ’ਚ

04/02/2021 5:15:32 PM

ਮਿਆਮੀ— ਵਿਸ਼ਵ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਨੇ ਸਿੱਧੇ ਸੈੱਟਾਂ ’ਚ ਜਿੱਤ ਦਰਜ ਕਰਕੇ ਵੀਰਵਾਰ ਨੂੰ ਇੱਥੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲ ਦੇ ਫ਼ਾਈਨਲ ’ਚ ਪ੍ਰਵੇਸ਼ ਕੀਤਾ। ਆਸਟਰੇਲੀਆਈ ਖਿਡਾਰੀ ਬਾਰਟੀ ਨੇ ਯੂਕ੍ਰੇਨ ਦੀ ਪੰਜਵਾਂ ਦਰਜਾ ਪ੍ਰਾਪਤ ਐਲਿਨਾ ਸਵਿਤੋਲਿਨਾ ਨੂੰ 6-3, 6-3 ਨਾਲ ਹਰਾਇਆ। ਵਿਸ਼ਵ ਰੈਂਕਿੰਗ ’ਚ ਆਪਣਾ ਪਹਿਲਾ ਸਥਾਨ ਯਕੀਨੀ ਬਣਾ ਚੁੱਕੀ ਬਾਰਟੀ ਖ਼ਿਤਾਬੀ ਮੁਕਾਬਲੇ ’ਚ ਬਿਆਂਕਾ ਆਂਦ੍ਰੇਸਕੂ ਤੇ ਮਾਰੀਆ ਸਕਾਰੀ ਵਿਚਾਲੇ ਹੋਣ ਵਾਲੇ ਦੂਜੇ ਸੈਮਫ਼ਾਈਨਲ ਦੀ ਜੇਤੂ ਨਾਲ ਭਿੜੇਗੀ।
ਇਹ ਵੀ ਪੜੋ੍ਹੋ : ਦਿੱਲੀ ਦੀ ਟੀਮ ਵਿਚ ਵਾਪਸੀ ਤੋਂ ਉਤਸ਼ਾਹਿਤ ਹੈ ਉਮੇਸ਼ ਯਾਦਵ

ਇਸ ਵਿਚਾਲੇ ਪੁਰਸ਼ ਸਿੰਗਲ ’ਚ 20 ਸਾਲਾ ਸੇਬੇਸਟੀਅਨ ਕੋਰਡਾ ਦੀ ਮੁਹਿੰਮ ਕੁਆਰਟਰ ਫ਼ਾਈਨਲ ’ਚ ਰੁਕ ਗਈ। ਚੌਥਾ ਦਰਜਾ ਪ੍ਰਾਪਤ ਆਂਦਰੇ ਰੂਬਲੇਵ ਨੇ ਕੋਰਡਾ ਨੂੰ 7-5, 7-6 (7) ਨਾਲ ਹਰਾਇਆ। ਕੋਰਡਾ 2003 ’ਚ ਰਾਬੀ ਗਿਨੇਪ੍ਰੀ ਦੇ ਬਾਅਦ ਮਿਆਮੀ ਦੇ ਕੁਆਰਟਰ ਫ਼ਾਈਨਲ ’ਚ ਪਹੁੰਚਣ ਵਾਲੇ ਸਭ ਤੋਂ ਯੁਵਾ ਅਮਰੀਕੀ ਖਿਡਾਰੀ ਬਣੇ। ਰੂਬਲੇਵ ਤੇ ਪੋਲੈਂਡ ਦੇ ਹੂਬਰਟ ਹਰਕਾਜ ਚੋਟੀ ਦੇ ਪੱਧਰ ਦੇ ਏ. ਟੀ. ਪੀ. ਟੂਰਨਾਮੈਂਟ ’ਚ ਆਪਣਾ ਪਹਿਲਾ ਸੈਮੀਫ਼ਾਈਨਲ ਖੇਡਣਗੇ। ਹਰਕਾਜ ਨੇ ਦੂਜਾ ਦਰਜਾ ਪ੍ਰਾਪਤ ਸਟੋਫ਼ਾਨੋਸ ਸਿਟਿਸਿਪਾਸ ਨੂੰ 2-6, 6-3, 6-4 ਨਾਲ ਹਰਾਇਆ।  

ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News