Ashes,1st test : ENG ਦੀ AUS ਹੱਥੋਂ ਸ਼ਰਮਨਾਕ ਹਾਰ ਪਰ ਕਪਤਾਨ ਜੋ ਰੂਟ ਨੇ ਬਣਾਇਆ ਸ਼ਾਨਦਾਰ ਰਿਕਾਰਡ

Saturday, Dec 11, 2021 - 03:34 PM (IST)

Ashes,1st test : ENG ਦੀ AUS ਹੱਥੋਂ ਸ਼ਰਮਨਾਕ ਹਾਰ ਪਰ ਕਪਤਾਨ ਜੋ ਰੂਟ ਨੇ ਬਣਾਇਆ ਸ਼ਾਨਦਾਰ ਰਿਕਾਰਡ

ਸਪੋਰਟਸ ਡੈਸਕ- ਆਸਟਰੇਲੀਆ ਖਿਲਾਫ਼ ਖੇਡੀ ਜਾ ਰਹੀ ਏਸ਼ੇਜ਼ ਸੀਰੀਜ਼ ਦੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ ਸ਼ਰਮਨਾਕ ਹਾਰ ਮਿਲੀ ਹੈ। ਬ੍ਰਿਸਬੇਨ ਟੈਸਟ ਵਿਚ ਮੇਜ਼ਬਾਨ ਆਸਟਰੇਲੀਆ ਨੇ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਕੇ 1-0 ਦੀ ਬੜ੍ਹਤ ਬਣਾਈ। ਚੌਥੇ ਦਿਨ ਇੰਗਲੈਂਡ ਦੀ ਦੂਜੀ ਪਾਰੀ 297 ਦੌੜਾਂ ਉੱਤੇ ਢੇਰ ਹੋ ਗਈ ਅਤੇ ਆਸਟਰੇਲੀਆ ਦੇ ਸਾਹਮਣੇ ਸਿਰਫ਼ 20 ਦੌੜਾਂ ਦਾ ਟੀਚਾ ਰੱਖਿਆ ਗਿਆ ਜਿਸ ਨੂੰ ਉਸ ਨੇ 1 ਵਿਕਟ ਗੁਆ ਕੇ ਹਾਸਲ ਕੀਤਾ। ਇਸ ਮੈਚ 'ਚ ਟੀਮ ਨੂੰ ਭਾਵੇ ਹਾਰ ਮਿਲੀ ਪਰ ਇੰਗਲਿਸ਼ ਕਪਤਾਨ ਜੋ ਰੂਟ ਨੇ ਬੱਲੇਬਾਜ਼ੀ ਨਾਲ ਇਕ ਵਾਰ ਫਿਰ ਰਿਕਾਰਡ ਬਣਾਇਆ।

ਪਹਿਲੀ ਪਾਰੀ ਵਿਚ ਬੱਲੇ ਤੋਂ ਨਾਕਾਮ ਰਹੇ ਰੂਟ ਨੇ ਦੂਜੀ ਪਾਰੀ 'ਚ 89 ਦੌੜਾਂ ਦੀ ਪਾਰੀ ਖੇਡ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਇਆ। ਇਸ ਮੈਚ ਦੇ ਦੌਰਾਨ ਉਹ ਇੰਗਲੈਂਡ ਵੱਲੋਂ ਸਭ ਤੋਂ ਜ਼ਿਆਦਾ ਵਾਰ ਟਾਪ ਸਕੋਰ ਬਣਾਉਣ ਵਾਲੇ ਬੱਲੇਬਾਜ਼ ਬਣੇ। ਇੰਨਾ ਹੀ ਨਹੀਂ ਸਾਲ ਵਿਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿਚ ਸਾਬਕਾ ਆਸਟਰੇਲਿਆਈ ਦਿੱਗਜਾਂ ਦੀ ਬਰਾਬਰੀ ਵੀ ਕਰ ਲਈ ਹੈ ।

ਸਭ ਤੋਂ ਜ਼ਿਆਦਾ ਵਾਰ ਆਪਣੀ ਟੀਮ ਵੱਲੋਂ ਇਕ ਕੈਲੇਂਡਰ ਸਾਲ ਵਿਚ ਦੌੜਾਂ ਬਣਾਉਣ ਦੇ ਮਾਮਲੇ ਵਿਚ ਰੂਟ ਨੇ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਦੀ ਬਰਾਬਰੀ ਕੀਤੀ। 10ਵੀਂ ਵਾਰ ਇੰਗਲਿਸ਼ ਕਪਤਾਨ ਇਕ ਸਾਲ ਵਿਚ ਸਭ ਤੋਂ ਜ਼ਿਆਦਾ ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ। ਗਾਵਸਕਰ ਅਤੇ ਵੈਸਟਇੰਡੀਜ਼ ਦੇ ਦਿੱਗਜ ਦੂਜਾ ਰਿਚਰਡਸ ਨੇ ਵੀ 10-10 ਵਾਰ ਅਜਿਹਾ ਕੀਤਾ ਸੀ। ਬਤੌਰ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਲਮੇ ਵਿਚ ਰੂਟ ਨੇ ਸਾਬਕਾ ਆਸਟਰੇਲੀਆਈ ਧਾਕੜ ਪੋਂਟਿੰਗ ਦੀ ਬਰਾਬਰੀ ਕੀਤੀ । ਸਾਲ 2005 'ਚ ਉਨ੍ਹਾਂ ਨੇ 1544 ਦੌੜਾਂ ਬਣਾਈਆਂ ਸਨ, ਜਦਕਿ 2021 ਵਿਚ ਰੁਟ ਨੇ ਵੀ ਇੰਨ੍ਹੀਆਂ ਹੀ ਦੌੜਾਂ ਬਣਾਈਆਂ ਹਨ ।


author

Tarsem Singh

Content Editor

Related News