ਰਾਸ਼ਿਦ ਨੂੰ ਹੱਟਾ ਕੇ ਫਿਰ ਤੋਂ ਅਸਗਰ ਨੂੰ ਬਣਾਇਆ ਤਿੰਨੋਂ ਫਾਰਮੈਟ 'ਚ ਅਫਗਾਨਿਸਤਾਨ ਟੀਮ ਦਾ ਕਪਤਾਨ
Wednesday, Dec 11, 2019 - 05:50 PM (IST)

ਸਪੋਰਟਸ ਡੈਸਕ— ਅਫਗਾਨਿਸਤਾਨ ਟੀਮ ਲਈ ਸਾਲ 2019 ਕਾਫ਼ੀ ਉਤਾਰ-ਚੜਾਅ ਭਰਿਆ ਰਿਹਾ ਹੈ। ਵਿਸ਼ਵ ਕੱਪ 'ਚ ਸਾਰਿਆਂ ਨੂੰ ਉਨ੍ਹਾਂ ਤੋਂ ਕਾਫ਼ੀ ਉਮੀਦਾਂ ਸਨ ਪਰ ਟੀਮ ਨੂੰ ਸਾਰਿਆਂ 9 ਮੁਕਾਬਲਿਆਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਤੋਂ ਬਾਅਦ ਬੰਗਲਾਦੇਸ਼ ਨੂੰ ਟੈਸਟ 'ਚ ਹਰਾਇਆ। ਉਸ ਤੋਂ ਪਹਿਲਾਂ ਮਾਰਚ 'ਚ ਆਇਰਲੈਂਡ ਨੂੰ ਹਰਾ ਕੇ ਉਨ੍ਹਾਂ ਨੇ ਪਹਿਲੀ ਟੈਸਟ ਜਿੱਤ ਹਾਸਲ ਕੀਤੀ ਸੀ। ਵੈਸਟਇੰਡੀਜ਼ ਨੂੰ ਵੀ ਹਾਲ 'ਚ ਹੀ ਟੀ- 20 ਸੀਰੀਜ਼ 'ਚ ਹਰਾਇਆ ਸੀ।
ਬੋਰਡ ਨੇ ਬਦਲਿਆ ਕਪਤਾਨ
ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਰਾਸ਼ਿਦ ਖਾਨ ਨੂੰ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਜਗ੍ਹਾ ਅਨੁਭਵ ਬੱਲੇਬਾਜ਼ ਅਤੇ ਪੁਰਵ ਕਪਤਾਨ ਅਸਗਰ ਅਫਗਾਨ ਨੂੰ ਫਿਰ ਤੋਂ ਟੀਮ ਦੀ ਕਪਤਾਨੀ ਮਿਲੀ ਹੈ। ਉਨ੍ਹਾਂ ਦੀ ਕਪਤਾਨੀ 'ਚ ਟੀਮ ਦਾ ਪ੍ਰਦਰਸ਼ਨ ਵੀ ਚੰਗਾ ਸੀ। ਇਸ ਦੇ ਬਾਵਜੂਦ ਕ੍ਰਿਕਟ ਬੋਰਡ ਨੇ ਉਨ੍ਹਾਂ ਨੂੰ ਕਪਤਾਨੀ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਰਾਸ਼ਿਦ ਨੂੰ ਵਿਸ਼ਵ ਕੱਪ ਦੇ ਬਾਅਦ ਹੀ ਟੀਮ ਦੀ ਕਪਤਾਨੀ ਮਿਲੀ ਸੀ। ਉਹ ਦੁਨੀਆ ਦੇ ਸਭ ਤੋਂ ਬਿਹਤਰੀਨ ਸਪਿਨ ਗੇਂਦਬਾਜ਼ਾਂ 'ਚ ਗਿਣੇ ਜਾਂਦੇ ਹਨ।
ਅਸਗਰ ਅਫਗਾਨ ਦਾ ਸ਼ਾਨਦਾਰ ਰਿਕਾਰਡ
ਅਸਗਰ ਅਫਗਾਨ ਨੇ ਹੁਣ ਤੱਕ 46 ਟੀ-20 ਮੈਚਾਂ 'ਚ ਟੀਮ ਦੀ ਕਪਤਾਨੀ ਕੀਤੀ ਹੈ। ਇਸ 'ਚ ਅਫਗਾਨਿਸਤਾਨ ਨੇ 37 ਮੈਚਾਂ ਨੂੰ ਆਪਣੇ ਨਾਂ ਕੀਤਾ ਉਥੇ ਹੀ ਸਿਰਫ 9 'ਚ ਹਾਰ ਮਿਲੀ। ਇਸ ਦੇ ਨਾਲ ਹੀ ਉਨ੍ਹਾਂ ਨੇ ਦੋ ਟੈਸਟ 'ਚ ਕਪਤਾਨੀ ਕੀਤੀ ਅਤੇ ਟੀਮ ਨੂੰ ਪਹਿਲੀ ਟੈਸਟ ਜਿੱਤ ਵੀ ਉਨ੍ਹਾਂ ਦੀ ਕਪਤਾਨੀ 'ਚ ਮਿਲੀ ਸੀ। 56 ਵਨ-ਡੇ ਮੈਚਾਂ 'ਚ ਵੀ ਉਹ ਟੀਮ ਦੇ ਕਪਤਾਨ ਰਹੇ ਹਨ। ਅਫਗਾਨਿਸਤਾਨ ਨੇ ਇਸ 'ਚ 31 ਮੈਚ ਆਪਣੇ ਨਾਂ ਕੀਤੇ ਉਥੇ ਹੀ 21 ਮੈਚਾਂ 'ਚ ਹਾਰ ਮਿਲੀ। ਏਸ਼ੀਆ ਕੱਪ 'ਚ ਭਾਰਤ ਖਿਲਾਫ ਮੁਕਾਬਲਾ ਬਰਾਬਰੀ ਰਿਹਾ ਸੀ ਉਥੇ ਹੀ ਤਿੰਨ ਮੈਚ ਬੇਨਤੀਜਾ ਰਹੇ।
As per the decision by ACB Top management , Senior player Asghar Afghan is reappointed as team Afghanistan's Captain across formats.
— Afghanistan Cricket Board (@ACBofficials) December 11, 2019