ਆਰਯਨ ਚੋਪੜਾ ਨੇ ਪ੍ਰਗਿਆਨੰਦਾ ਨੂੰ ਡਰਾਅ 'ਤੇ ਰੋਕਿਆ, ਗੁਕੇਸ਼ ਨੇ ਵੀ ਖੇਡਿਆ ਡਰਾਅ
Thursday, Oct 26, 2023 - 03:45 PM (IST)
![ਆਰਯਨ ਚੋਪੜਾ ਨੇ ਪ੍ਰਗਿਆਨੰਦਾ ਨੂੰ ਡਰਾਅ 'ਤੇ ਰੋਕਿਆ, ਗੁਕੇਸ਼ ਨੇ ਵੀ ਖੇਡਿਆ ਡਰਾਅ](https://static.jagbani.com/multimedia/2023_10image_15_42_200491137aryanchopra.jpg)
ਆਈਲ ਆਫ ਮੈਨ (ਯੂ. ਕੇ.) (ਭਾਸ਼ਾ)- ਗ੍ਰੈਂਡਮਾਸਟਰ ਅਤੇ ਵਿਸ਼ਵ ਕੱਪ ਚਾਂਦੀ ਦਾ ਤਗਮਾ ਜੇਤੂ ਆਰ ਪ੍ਰਗਿਆਨੰਦਾ ਨੂੰ FIDE ਗ੍ਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਵਿਚ ਹਮਵਤਨ ਆਰਯਨ ਚੋਪੜਾ ਨੇ ਡਰਾਅ 'ਤੇ ਰੋਕਿਆ, ਜਦਕਿ ਡੀ ਗੁਕੇਸ਼ ਨੇ ਪਹਿਲੇ ਦੌਰ 'ਚ ਅਜ਼ਰਬਾਈਜਾਨ ਦੇ ਰਾਊਫ ਮਾਮੇਦੋਵ ਨਾਲ ਡਰਾਅ ਖੇਡਿਆ। ਦਿੱਲੀ ਦੇ ਨੌਜਵਾਨ ਗ੍ਰੈਂਡਮਾਸਟਰ ਚੋਪੜਾ ਅੰਤਰਰਾਸ਼ਟਰੀ ਸਰਕਟ 'ਤੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਉਸ ਨੇ ਪ੍ਰਗਿਆਨੰਦ ਨੂੰ ਬੰਨ੍ਹੇ ਰੱਖਿਆ ਅਤੇ ਅੰਤ ਵਿੱਚ 33 ਚਾਲਾਂ ਤੋਂ ਬਾਅਦ ਖੇਡ ਡਰਾਅ ਰਹੀ। ਦੂਜੇ ਪਾਸੇ ਗੁਕੇਸ਼ ਨੇ ਮਾਮੇਦੋਵ ਨੂੰ ਹਮਲਾਵਰ ਖੇਡਣ ਦਾ ਮੌਕਾ ਨਹੀਂ ਦਿੱਤਾ। ਦੋਵਾਂ ਵਿਚਾਲੇ ਖੇਡ ਸਿਰਫ 23 ਚਾਲਾਂ ਤੱਕ ਚੱਲੀ। ਇਸ ਦੌਰਾਨ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੇ ਕ੍ਰੋਏਸ਼ੀਆ ਦੇ ਇਵਾਨ ਸਾਰਿਕ ਨੂੰ ਹਰਾਇਆ। ਭਾਰਤ ਦੇ ਅਰਜੁਨ ਐਰੀਗਾਸੀ ਨੇ ਜਰਮਨੀ ਦੇ ਫਰੈਡਰਿਕ ਸ਼ਵਾਨ ਨੂੰ ਹਰਾਇਆ। ਮਹਿਲਾ ਵਰਗ ਵਿੱਚ ਸਵਿਤਾ ਸ਼੍ਰੀ ਨੇ ਇਜ਼ਰਾਈਲ ਦੀ ਮਾਰਸੇਲ ਅਫਰੋਇਮਸਿਕੀ ਨੂੰ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ