ਆਰੀਆ ਨੇ ਜਿੱਤਿਆ LPGA ਥਾਈਲੈਂਡ ਓਪਨ ਦਾ ਖਿਤਾਬ

Sunday, May 09, 2021 - 08:59 PM (IST)

ਆਰੀਆ ਨੇ ਜਿੱਤਿਆ LPGA ਥਾਈਲੈਂਡ ਓਪਨ ਦਾ ਖਿਤਾਬ

ਪਟਾਯਾ (ਥਾਈਲੈਂਡ)- ਸਥਾਨਕ ਖਿਡਾਰਨ ਆਰੀਆ ਜੁਤਾਨੁਗਰਨ ਨੇ ਆਖਰੀ ਦੌਰ ਵਿਚ 9 ਅੰਡਰ 63 ਦਾ ਸਕੋਰ ਬਣਾ ਕੇ ਐਤਵਾਰ ਨੂੰ ਇੱਥੇ ਇਕ ਸਟ੍ਰੋਕ ਨਾਲ ਐੱਲ. ਪੀ. ਜੀ. ਏ. ਥਾਈਲੈਂਡ ਓਪਨ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਉਹ ਪਿਛਲੇ 14 ਸਾਲਾਂ ਵਿਚ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਥਾਈ ਖਿਡਾਰਨ ਹੈ।

ਇਹ ਖ਼ਬਰ ਪੜ੍ਹੋ-  ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ

PunjabKesari
ਆਰੀਆ ਨੇ ਕੁਲ 22 ਅੰਡਰ 266 ਦਾ ਸਕੋਰ ਬਣਾਇਆ ਤੇ ਉਹ ਹਮਵਤਨ ਥਾਈ ਖਿਡਾਰਨ ਅਥਾਯਾ ਟਿਟਿਕੁਲ ਨੂੰ ਪਿੱਛੇ ਛੱਡਣ ਵਿਚ ਸਫਲ ਰਹੀ। ਟਿਟਿਕੁਲ ਮੁਕਾਬਲੇ ਨੂੰ ਪਲੇਅ ਆਫ ਤਕ ਖਿੱਚ ਸਕਦੀ ਸੀ ਪਰ ਉਹ ਆਖਰੀ ਹੋਲ ਵਿਚ ਚਾਰ ਫੁੱਟ ਨਾਲ ਬਰਡੀ ਬਣਾਉਣ ਤੋਂ ਖੁੰਝ ਗਈ। ਪਹਿਲੇ ਤਿੰਨ ਦੌਰ ਵਿਚ ਬੜ੍ਹਤ ਬਣਾਉਣ ਵਾਲੀ ਥਾਈਲੈਂਡ ਦੀ ਹੀ ਪੈਟੀ ਤਵਾਤਾਨਕਿਟ ਨੇ ਆਖਰੀ ਦੌਰ ਵਿਚ 70 ਦਾ ਕਾਰਡ ਖੇਡਿਆ ਤੇ ਉਹ ਅਮਰੀਕਾ ਦੇ ਏਂਜਲ ਯਿਨ ਤੇ ਦੱਖਣੀ ਕੋਰੀਆ ਦੀ ਏਮੀ ਯਾਂਗ ਅਤੇ ਸੋ ਇਯੋਨ ਰਿਊ ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀ।

ਇਹ ਖ਼ਬਰ ਪੜ੍ਹੋ-   ਚੇਲਸੀ ਤੋਂ ਹਾਰਿਆ ਮਾਨਚੈਸਟਰ ਸਿਟੀ, ਖਿਤਾਬ ਦਾ ਇੰਤਜ਼ਾਰ ਵਧਿਆ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News