PM ਮੋਦੀ ਨੇ ਅਰੁਣਿਮਾ ਨੂੰ ਅੰਟਾਰਕਟਿਕ ਮੁਹਿੰਮ ਲਈ ਸੌਂਪਿਆ ਤਿਰੰਗਾ

Thursday, Dec 13, 2018 - 01:39 PM (IST)

PM ਮੋਦੀ ਨੇ ਅਰੁਣਿਮਾ ਨੂੰ ਅੰਟਾਰਕਟਿਕ ਮੁਹਿੰਮ ਲਈ ਸੌਂਪਿਆ ਤਿਰੰਗਾ

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਰੁਣਿਮਾ ਸਿਨ੍ਹਾ ਨੂੰ ਉਨ੍ਹਾਂ ਦੇ ਮਾਊਂਟ ਵਿਨਸਨ ਅਤੇ ਅੰਟਾਰਕਟਿਕ ਮੁਹਿੰਮ ਦੇ ਲਈ ਤਿਰੰਗਾ ਸੌਂਪਿਆ। ਅਰੁਣਿਮਾ ਸਿਨ੍ਹਾ ਮਾਊਂਟ ਐਵਰੇਸਟ 'ਤੇ ਚੜ੍ਹਾਈ ਕਰਨ ਵਾਲੀ ਪਹਿਲੀ ਭਾਰਤੀ ਦਿਵਿਆਂਗ ਮਹਿਲਾ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਪ੍ਰਧਾਨਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅੰਟਾਰਕਟਿਕ ਦੇ ਆਪਣੇ ਆਗਾਮੀ ਪਰਬਤਾਰੋਹਨ ਮੁਹਿੰਮ ਦੀ ਜਾਣਕਾਰੀ ਦਿੱਤੀ। ਮੁਲਾਕਾਤ ਦੌਰਾਨ ਪੀ.ਐੱਮ. ਮੋਦੀ ਨੇ ਉਨ੍ਹਾਂ ਦੀਆਂ ਪ੍ਰਭਾਵਸ਼ਾਲੀ ਉਪਲਬਧੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਨਵੇਂ ਅਭਿਆਨ ਦੇ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਅਰੁਣਿਮਾ ਨੇ ਇਸ ਤੋਂ ਪਹਿਲਾਂ ਪੰਜ ਮਹਾਦੀਪਾਂ 'ਚ ਸਭ ਤੋਂ ਉੱਚੇ ਪਹਾੜਾਂ ਦੇ ਸਿਖਰਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਇਸ ਤਰ੍ਹਾਂ ਨਾਲ ਉਹ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਦਿਵਿਆਂਗ ਮਹਿਲਾ ਬਣੀ।
PunjabKesari
ਅਰੁਣਿਮਾ ਉੱਤਰ ਪ੍ਰਦੇਸ਼ ਦੇ ਅੰਬੇਡਕਰ ਨਗਰ ਦੀ ਵਸਨੀਕ ਹੈ। ਅਪ੍ਰੈਲ 2011 ਨੂੰ ਲਖਨਊ ਤੋਂ ਦਿੱਲੀ ਜਾਂਦੇ ਸਮੇਂ ਉਸ ਦੇ ਬੈਗ ਅਤੇ ਸੋਨੇ ਦੀ ਚੇਨ ਖਿੱਚਣ ਦੀ ਕੋਸ਼ਿਸ 'ਚ ਕੁਝ ਅਪਰਾਧੀਆਂ ਨੇ ਬਰੇਲੀ ਦੇ ਨਜ਼ਦੀਕ ਪਦਮਵਤੀ ਐਕਸਪ੍ਰੈਸ ਤੋਂ ਅਰੁਣਿਮਾ ਨੂੰ ਬਾਹਰ ਸੁੱਟ ਦਿੱਤਾ ਸੀ, ਜਿਸ ਕਾਰਨ ਉਹ ਆਪਣਾ ਇਕ ਪੈਰ ਗੁਆ ਬੈਠੀ ਸੀ। ਇਕ ਪੈਰ ਗੁਆਉਣ ਦੇ ਬਾਵਜੂਦ ਅਰੁਣਿਮਾ ਨੇ ਆਪਣੇ ਅਦੁੱਤੀ ਹੌਸਲੇ ਦਾ ਸਬੂਤ ਦਿੰਦੇ ਹੋਏ ਮਈ 2013 ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ਹੂੰ ਫਤਿਹ ਕਰ ਕੇ ਇਕ ਨਵਾਂ ਇਤਿਹਾਸ ਰਚਿਆ। ਉਹ ਸਾਲ 2012 ਤੋਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐੱਸ.ਐੱਫ.) 'ਚ ਹੈੱਡ ਕਾਂਸਟੇਬਲ ਦੇ ਅਹੁਦੇ 'ਤੇ ਕੰਮ ਕਰਦੀ ਹੈ।


author

Tarsem Singh

Content Editor

Related News