ਕ੍ਰਿਕਟ ਮੈਚ ਦੌਰਾਨ No Ball ਨੂੰ ਲੈ ਕੇ ਹੋਈ ਬਹਿਸ, 3 ਖਿਡਾਰੀਆਂ ਨੇ ਕੁੱਟ-ਕੁੱਟ ਕਰ ਦਿੱਤਾ ਬੇਰਹਿਮੀ ਨਾਲ ਕਤਲ

Monday, Feb 05, 2024 - 04:59 PM (IST)

ਕ੍ਰਿਕਟ ਮੈਚ ਦੌਰਾਨ No Ball ਨੂੰ ਲੈ ਕੇ ਹੋਈ ਬਹਿਸ, 3 ਖਿਡਾਰੀਆਂ ਨੇ ਕੁੱਟ-ਕੁੱਟ ਕਰ ਦਿੱਤਾ ਬੇਰਹਿਮੀ ਨਾਲ ਕਤਲ

ਸਪੋਰਟਸ ਡੈਸਕ- ਕ੍ਰਿਕਟ ਖੇਡਦੇ ਸਮੇਂ ਹੋਏ ਝਗੜੇ ਤੋਂ ਬਾਅਦ ਤਿੰਨ ਲੋਕਾਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਨੋਇਡਾ ਐਕਸਟੈਂਸ਼ਨ 'ਚ ਕ੍ਰਿਕਟ ਮੈਚ ਦੌਰਾਨ ਤਿੰਨ ਲੋਕਾਂ ਨੇ ਇਕ 24 ਸਾਲਾ ਸ਼ਖ਼ਸ 'ਤੇ ਹਮਲਾ ਕਰ ਦਿੱਤਾ ਅਤੇ ਪੱਥਰਾਂ ਨਾਲ ਉਸ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਮੈਚ 'ਚ ਨੋ ਬਾਲ ਨੂੰ ਲੈ ਕੇ ਇਹ ਲੜਾਈ ਸ਼ੁਰੂ ਹੋ ਗਈ, ਜਿਸ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ।

ਇਹ ਵੀ ਪੜ੍ਹੋ : IND vs ENG: ਭਾਰਤ ਨੇ 106 ਦੌੜਾਂ ਨਾਲ ਜਿੱਤਿਆ ਦੂਜਾ ਟੈਸਟ, ਸੀਰੀਜ਼ 1-1 ਨਾਲ ਬਰਾਬਰ

ਮਾਮਲਾ ਗ੍ਰੇਟਰ ਨੋਇਡਾ ਦਾ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਸੁਮਿਤ ਤਿੰਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਨਾਲੇ 'ਚ ਡਿੱਗ ਗਿਆ ਪਰ ਫਿਰ ਵੀ ਦੋਸ਼ੀ ਉਸ 'ਤੇ ਹਮਲਾ ਕਰਦੇ ਰਹੇ। ਸਾਰੇ ਮੁਲਜ਼ਮ ਮੇਰਠ ਦੇ ਰਹਿਣ ਵਾਲੇ ਹਨ। ਪੀੜਤ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬੁਮਰਾਹ ਅਤੇ ਸ਼ੰਮੀ ਨੂੰ ਗੇਂਦਬਾਜ਼ੀ ਕਰਦੇ ਦੇਖਣਾ ਪਸੰਦ : ਹਾਰਮਿਸਨ

ਪੁਲਸ ਦੇ ਡਿਪਟੀ ਕਮਿਸ਼ਨਰ ਹਿਰਦੇਸ਼ ਕਥੇਰੀਆ ਨੇ ਦੱਸਿਆ ਕਿ ਬਿਸਰਖ ਪੁਲਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਦੁਪਹਿਰ ਵੇਲੇ ਚਿਪੀਆਣਾ ਪਿੰਡ ਨੇੜੇ ਕ੍ਰਿਕਟ ਮੈਚ ਦੌਰਾਨ ਨੋ ਬਾਲ ਨੂੰ ਲੈ ਕੇ ਝਗੜਾ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਸੁਮਿਤ ਦੇ ਪਰਿਵਾਰ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਖ ਦੋਸ਼ੀ ਹਿਮਾਂਸ਼ੂ ਅਤੇ ਦੋ ਹੋਰਾਂ ਦੇ ਖਿਲਾਫ ਬਿਸਰਖ ਥਾਣੇ 'ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Tarsem Singh

Content Editor

Related News