ਵੈਨੇਜ਼ੁਏਲਾ ਨੂੰ 2-0 ਨਾਲ ਹਰਾ ਕੇ ਸੈਮੀਫਾਇਨਲ ''ਚ ਪਹੁੰਚੀ ਅਰਜਨਟੀਨਾ
Saturday, Jun 29, 2019 - 04:20 PM (IST)
ਸਪੋਰਟਸ ਡੈਸਕ— ਅਰਜਨਟੀਨਾ ਨੇ ਵੈਨੇਜ਼ੁਏਲਾ ਨੂੰ ਕੋਪਾ ਅਮਰੀਕਾ ਕੁਆਟਰਫਾਈਨਲ ਮੁਕਾਬਲੇ 'ਚ ਇਕ ਪਾਸੜ ਅੰਦਾਜ਼ 'ਚ 2-0 ਨਾਲ ਹਰਾ ਕੇ ਸੈਮੀਫਾਈਨਲ 'ਚ ਦਾਖਲ ਕਰ ਲਿਆ ਹੈ ਜਿੱਥੇ ਉਸ ਦਾ ਮੁਕਾਬਲਾ ਮੇਜ਼ਬਾਨ ਬ੍ਰਾਜ਼ੀਲ ਨਾਲ ਹੋਵੇਗਾ। ਟੀਮ ਨੇ ਆਪਣਾ ਪਹਿਲਾ ਗੋਲ 10 ਮਿੰਟ ਬਾਅਦ ਹੀ ਕਰ ਲਿਆ ਜੋ ਸਰਜਿਯੋ ਏਗੁਏਰੋ ਦੇ ਸ਼ਾਟ 'ਤੇ ਲਾਟਾਰੋ ਮਾਟਿਰਨੇਜ ਨੇ ਡਿਫਲੈਕਟ ਕਰਦੇ ਹੋਏ ਗੋਲ ਪੋਸਟ ਦੇ ਅੰਦਰ ਪਹੁੰਚਾ ਦਿੱਤਾ। ਜਯੋਵਾਨੀ ਲਓ ਸੇਲਸੋ ਨੇ ਮੈਚ ਦੇ 74ਵੇਂ ਮਿੰਟ 'ਚ ਵੇਨੇਜੁਏਲਾ ਦੇ ਗੋਲਕੀਪਰ ਵੁਇਲਕਰ ਫਾਰਿਨੇਜ ਦੀ ਗਲਤੀ ਦਾ ਫਾਇਦਾ ਚੁੱਕਦੇ ਹੋਏ ਟੀਮ ਲਈ ਇਕ ਤੇ ਗੋਲ ਕਰ ਕੇ ਸਕੋਰ 2-0 ਪਹੁੰਚਾ ਦਿੱਤਾ।

ਅਰਜਨਟੀਨਾ ਤੋਂ ਇਹ ਟੂਰਨਾਮੈਂਟ 'ਚ ਇਕ ਹੋਰ ਮਹਤਵਪੂਰਨ ਮੁਕਾਬਲਾ ਸੀ ਜਿਸ 'ਚ ਉੁਸ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ। ਗਰੁਪ ਪੜਾਅ 'ਚ ਕੋਲੰਬੀਆ ਤੋਂ 0-2 ਤੋਂ ਹਾਰ ਕੇ ਤੇ ਪੈਰਾਗਵੇ ਨਾਲ 1-1 ਦੇ ਡਰਾ ਤੋਂ ਬਾਅਦ ਟੀਮ ਨੇ ਜ਼ਬਰਦਸਤ ਵਾਪਸੀ ਕੀਤੀ ਹੈ।
