ਤੀਰਅੰਦਾਜ਼ੀ ਵਿਸ਼ਵ ਕੱਪ : ਪ੍ਰਥਮੇਸ਼ ਨੇ ਜਿੱਤਿਆ ਸੋਨ ਤਮਗ਼ਾ, ਓਜਸ ਤੇ ਜਯੋਤੀ ਨੇ ਵੀ ਮਾਰੀ ਬਾਜ਼ੀ
Sunday, May 21, 2023 - 04:21 PM (IST)

ਸ਼ੰਘਾਈ, (ਭਾਸ਼ਾ)– ਭਾਰਤ ਦੇ ਨੌਜਵਾਨ ਤੀਰਅੰਦਾਜ਼ ਪ੍ਰਥਮੇਸ਼ ਜਾਵਕਰ ਨੇ ਨੀਦਰਲੈਂਡ ਦੇ ਵਿਸ਼ਵ ਵਿਚ ਨੰਬਰ ਇਕ ਖਿਡਾਰੀ ਮਾਈਕ ਸ਼ਲੋਏਸਰ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਕੱਪ ਤੀਰਅੰਦਾਜ਼ੀ ਵਿਚ ਪੁਰਸ਼ਾਂ ਦੇ ਕੰਪਾਊਂਡ ਵਿਚ ਵਿਅਕਤੀਗਤ ਵਰਗ ਦਾ ਸੋਨ ਤਮਗਾ ਜਿੱਤਿਆ। ਭਾਰਤ ਨੇ ਗੈਰ ਓਲੰਪਿਕ ਪ੍ਰਤੀਯੋਗਿਤਾ ਵਿਚ ਦੋ ਸੋਨ ਤਮਗੇ ਜਿੱਤੇ।
ਇਹ ਵੀ ਪੜ੍ਹੋ : ਸ਼ਾਰਜਾਹ ਮਾਸਟਰਸ ਸ਼ਤਰੰਜ ਟੂਰਨਾਮੈਂਟ : ਸੁਲੇਮਾਨੀ ਨੂੰ ਹਰਾ ਕੇ ਨਿਹਾਲ ਸਾਂਝੀ ਬੜ੍ਹਤ ’ਤੇ
ਓਜਸ ਦੇਵਤਾਲੇ ਤੇ ਜਯੋਤੀ ਸੁਰੇਖਾ ਵੇਨਮ ਦੀ ਭਾਰਤ ਦੀ ਮਿਕਸਡ ਟੀਮ ਜੋੜੀ ਨੇ ਆਪਣਾ ਚਮਤਕਾਰੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਕੋਰੀਆ ਦੀ ਮਜ਼ਬੂਤ ਟੀਮ ਨੂੰ ਹਰਾ ਕੇ ਵਿਸ਼ਵ ਕੱਪ ਵਿਚ ਲਗਾਤਾਰ ਆਪਣਾ ਦੂਜਾ ਸੋਨ ਤਮਗਾ ਜਿਤਿਆ। ਭਾਰਤ ਦੀ ਇਸ ਜੋੜੀ ਨੇ ਅੰਤਾਲਯਾ ਵਿਚ ਵਿਸ਼ਵ ਕੱਪ ਦੇ ਪਹਿਲੇ ਗੇੜ ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਉਨ੍ਹਾਂ ਨੇ ਦੂਜੇ ਗੇੜ ਵਿਚ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਿਆ ਤੇ ਕੋਰੀਆ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨੂੰ 156-155 ਨਾਲ ਹਰਾਇਆ।
ਇਹ ਵੀ ਪੜ੍ਹੋ : ਮੈਨਚੈਸਟਰ ਸਿਟੀ ਨੇ ਜਿੱਤਿਆ ਇੰਗਲਿਸ਼ ਪ੍ਰੀਮੀਅਰ ਲੀਗ ਦਾ ਖ਼ਿਤਾਬ
ਇਸ ਤੋਂ ਪਹਿਲਾਂ ਕੋਰੀਆ ਦੇ ਕਿਮ ਜੋਂਘੋ ਤੇ ਚੋਈ ਯੋਂਗਹੀ ਨੂੰ ਹਰਾਉਣ ਵਾਲੇ ਪ੍ਰਥਮੇਸ਼ ਨੇ ਚੋਟੀ ਦੇ ਖਿਡਾਰੀਆਂ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਣਾ ਜਾਰੀ ਰੱਖਿਆ ਤੇ ਪੁਰਸ਼ ਕੰਪਾਊਂਡ ਦੇ ਵਿਅਕਤੀਗਤ ਫਾਈਨਲ ਵਿਚ ਨੀਦਰਲੈਂਡ ਦੇ ਖਿਡਾਰੀ ਨੂੰ 149-148 ਨਾਲ ਹਰਾਇਆ। ਇਸ 19 ਸਾਲਾ ਭਾਰਤੀ ਖਿਡਾਰੀ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਤੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਨੂੰ ਹਰਾਉਣ ਲਈ ਸਿਰਫ ਇਕ ਅੰਕ ਗੁਆਇਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।