ਆਰਚਰ 'ਤੇ ਜੁਰਮਾਨਾ ਲੱਗਾ ਤੇ ਲਿਖਤੀ ਚੇਤਾਵਨੀ ਦਿੱਤੀ ਗਈ

Saturday, Jul 18, 2020 - 08:18 PM (IST)

ਆਰਚਰ 'ਤੇ ਜੁਰਮਾਨਾ ਲੱਗਾ ਤੇ ਲਿਖਤੀ ਚੇਤਾਵਨੀ ਦਿੱਤੀ ਗਈ

ਮਾਨਚੈਸਟਰ (ਇੰਗਲੈਂਡ)– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ 'ਤੇ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਲਈ ਲਾਏ ਗਏ ਸਖਤ ਇਕਾਂਤਵਾਸ ਪ੍ਰੋਟੋਕਾਲ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਾਇਆ ਗਿਆ ਹੈ ਤੇ ਇਕ ਅਧਿਕਾਰਤ ਚੇਤਾਵਨੀ ਦਿੱਤੀ ਗਈ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਬਾਰਬਾਡੋਸ ਵਿਚ ਜਨਮੇ ਆਰਚਰ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਤੋਂ ਬਾਅਦ ਘਰ ਜਾ ਕੇ ਸੁਰੱਖਿਅਤ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਅਜਿਹਾ ਕਰਨ ਲਈ ਮੁਆਫੀ ਮੰਗੀ ਸੀ। ਆਈ. ਸੀ. ਸੀ. ਨੇ ਟਵੀਟ ਕਰ ਇਸ ਵਾਰੇ 'ਚ ਜਾਣਕਾਰੀ ਦਿੱਤੀ। 


ਫਿਰ ਵੈਸਟਇੰਡੀਜ਼ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਏ ਦੂਜੇ ਟੈਸਟ ਦੀ ਟੀਮ ਵਿਚੋਂ ਉਸ ਨੂੰ ਬਾਹਰ ਕਰ ਦਿੱਤਾ ਗਿਆ ਸੀ ਤੇ ਉਹ ਪੰਜ ਦਿਨਾਂ ਦੇ ਇਕਾਂਤਵਾਸ ਵਿਚ ਹੈ। ਉਸ ਨੂੰ 2 ਵਾਰ ਕੋਵਿਡ-19 ਟੈਸਟ ਕਰਵਾਉਣਾ ਹੋਵੇਗਾ ਤੇ ਨੈਗੇਟਿਵ ਆਉਣ 'ਤੇ ਹੀ ਉਹ ਮੰਗਲਵਾਰ ਨੂੰ ਟੀਮ ਦੇ ਬਾਕੀ ਮੈਂਬਰਾਂ ਦੇ ਨਾਲ ਜੁੜ ਸਕਣਗੇ।

PunjabKesari


author

Gurdeep Singh

Content Editor

Related News