ਰਾਸ਼ਟਰਮੰਡਲ ਖੇਡਾਂ ਤੋਂ ਜ਼ਿਆਦਾ ਸਖਤ ਹੋਣਗੀਆਂ ਏਸ਼ੀਆਈ ਖੇਡਾਂ : ਪੋਪਟ

Wednesday, Jul 25, 2018 - 10:05 AM (IST)

ਰਾਸ਼ਟਰਮੰਡਲ ਖੇਡਾਂ ਤੋਂ ਜ਼ਿਆਦਾ ਸਖਤ ਹੋਣਗੀਆਂ ਏਸ਼ੀਆਈ ਖੇਡਾਂ : ਪੋਪਟ

ਮੁੰਬਈ— ਸਾਬਕਾ ਬੈਡਮਿੰਟਨ ਖਿਡਾਰਨ ਅਪਰਣਾ ਪੋਪਟ ਨੇ ਮੰਗਲਵਾਰ ਨੂੰ ਕਿਹਾ ਕਿ ਆਗਾਮੀ ਏਸ਼ੀਆਈ ਖੇਡਾਂ ਇਸ ਸਾਲ ਦੇ ਸ਼ੁਰੂ 'ਚ ਖਤਮ ਹੋਈਆਂ ਰਾਸ਼ਟਰਮੰਡਲ ਖੇਡਾਂ ਤੋਂ ਜ਼ਿਆਦਾ ਸਖਤ ਹੋਣਗੀਆਂ ਅਤੇ ਖਿਡਾਰੀਆਂ ਲਈ ਇਨ੍ਹਾਂ ਮਹਾਦੀਪੀ ਖੇਡਾਂ ਤੋਂ ਪਹਿਲਾਂ ਚੰਗੀ ਫਾਰਮ 'ਚ ਰਹਿਣਾ ਮਹੱਤਵਪੁਰਨ ਹੈ। 9 ਵਾਰ ਦੀ ਰਾਸ਼ਟਰੀ ਬੈਡਮਿੰਟਨ ਚੈਂਪੀਅਨ ਨੇ ਕਿਹਾ ਕਿ ਭਾਰਤੀ ਖਿਡਾਰੀ ਜੇਕਰ ਆਪਣੀ ਫਾਰਮ ਬਰਕਰਾਰ ਰਖਦੇ ਹਨ ਤਾਂ ਉਹ ਚੋਟੀ ਦੇ ਖਿਡਾਰੀਆਂ ਨੂੰ ਹਰਾਉਣ 'ਚ ਸਮਰੱਥ ਹਨ ਅਤੇ ਏਸ਼ੀਆਈ ਖੇਡਾਂ 'ਚ ਤਮਗੇ ਜਿੱਤ ਸਕਦੇ ਹਨ। 

ਏਸ਼ੀਆਈ ਖੇਡਾਂ 18 ਅਗਸਤ ਤੋਂ 2 ਸਤੰਬਰ ਵਿਚਾਲੇ ਇੰਡੋਨੇਸ਼ੀਆ 'ਚ ਹੋਣਗੀਆਂ। ਪੋਪਟ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਜਾਣਦੇ ਹਾਂ ਕਿ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ 'ਚ ਏਸ਼ੀਆਈ ਖੇਡਾਂ ਜ਼ਿਆਦਾ ਸਖਤ ਹੋਣਗੀਆਂ। ਪਰ ਅਸੀਂ ਇਹ ਜਾਣਦੇ ਹਾਂ ਕਿ ਕਾਫੀ ਕੁਝ ਖਿਡਾਰੀਆਂ 'ਤੇ ਨਿਰਭਰ ਕਰੇਗਾ।'' ਉਨ੍ਹਾਂ ਕਿਹਾ, ''ਉਹ ਏਸ਼ੀਆਈ ਖੇਡਾਂ 'ਚ ਤਮਗੇ ਜਿੱਤ ਸਕਣਗੇ ਜਾਂ ਨਹੀਂ ਇਹ ਉਨ੍ਹਾਂ ਦੀ ਫਾਰਮ 'ਤੇ ਨਿਰਭਰ ਕਰਦਾ ਹੈ। ਭਾਰਤੀ ਸ਼ਟਲਰ ਅੱਜ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਨੂੰ ਹਰਾਉਣ 'ਚ ਸਮਰਥ ਹਨ। ਜੇਕਰ ਉਹ ਫਾਰਮ 'ਚ ਰਹਿੰਦੇ ਹਨ ਤਾਂ ਯਕੀਨੀ ਤੌਰ 'ਤੇ ਤਮਗਿਆਂ ਦੇ ਨਾਲ ਪਰਤਨਗੇ।


Related News