ਵਿਰਾਟ ਦਾ ਸਾਥ ਛੱਡਣ ਸਮੇਂ ਅਨੁਸ਼ਕਾ ਹੋਈ ਭਾਵੁਕ, ਲਿਖੀ ਇਹ ਗੱਲ
Monday, Feb 17, 2020 - 07:55 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਤੇ ਬਾਲੀਵੁੱਡ ਦਾ ਬਹੁਤ ਪੁਰਾਣਾ ਰਿਸ਼ਤਾ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਉਦਾਹਰਣ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ। ਅਨੁਸ਼ਕਾ ਤੇ ਵਿਰਾਟ ਦੀ ਲਵ ਸਟੋਰੀ ਨਾਲ ਸਾਰੀ ਦੁਨੀਆ ਜਾਣੋ ਹੈ। ਇਸ ਦੌਰਾਨ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ 'ਤੇ ਹੈ। ਜਿੱਥੇ ਟੀਮ ਨੇ 5 ਟੀ-20 ਤੇ 3 ਵਨ ਡੇ ਮੈਚ ਖੇਡ ਚੁੱਕੀ ਹੈ। ਹੁਣ ਭਾਰਤੀ ਟੀਮ ਟੈਸਟ ਦੀ ਤਿਆਰੀ ਕਰ ਰਹੀ ਹੈ। ਦੋ ਟੈਸਟ ਮੈਚ ਹਨ ਜਿਸ 'ਚ ਭਾਰਤੀ ਟੀਮ ਜਿੱਤ ਹਾਸਲ ਕਰਨਾ ਚਾਹੁੰਦੀ ਹੈ।
You'd think good byes get easier with time.
— Anushka Sharma (@AnushkaSharma) February 17, 2020
But they never do ... 💕 pic.twitter.com/QBsSebIr63
ਕਪਤਾਨ ਵਿਰਾਟ ਕੋਹਲੀ ਦੀ ਪਤਨੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਟਵੀਟ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਵਿਰਾਟ ਤੇ ਅਨੁਸ਼ਕਾ ਨਾਲ-ਨਾਲ ਨਜ਼ਰ ਆ ਰਹੇ ਹਨ ਤੇ ਉਸਦਾ ਕੈਪਸ਼ਨ ਬਹੁਤ ਇਮੋਸ਼ਨਲ ਹੈ। ਅਨੁਸ਼ਕਾ ਇਨ੍ਹਾ ਦਿਨਾਂ ਵਿਰਾਟ ਕੋਹਲੀ ਦੇ ਨਾਲ ਨਿਊਜ਼ੀਲੈਂਡ 'ਚ ਸੀ ਤੇ ਉਸ ਨੇ ਉੱਥੋ ਵਾਪਸ ਆਉਣ ਤੋਂ ਪਹਿਲਾਂ ਇਕ ਪੋਸਟ ਸ਼ੇਅਰ ਕੀਤੀ। ਅਨੁਸ਼ਕਾ ਨੇ ਕੈਪਸ਼ਨ 'ਚ ਲਿਖਿਆ ਇਕ ਅਜਿਹਾ ਲੱਗਦਾ ਹੈ ਕਿ ਸਮੇਂ ਦੇ ਨਾਲ ਗੁੱਡਬਾਏ ਬੋਲਣਾ ਆਸਾਨ ਹੋ ਜਾਂਦਾ ਹੈ, ਪਰ ਅਜਿਹਾ ਕਦੀਂ ਨਹੀਂ ਹੁੰਦਾ ਹੈ।
ਜਨਵਰੀ ਦੇ ਆਖਰ 'ਚ ਭਾਰਤੀ ਟੀਮ ਨਿਊਜ਼ੀਲੈਂਡ ਦੌਰੇ 'ਤੇ ਗਈ ਸੀ। ਦੋਵਾਂ ਟੀਮਾਂ ਦੇ ਵਿਚਾਲੇ ਪਹਿਲਾਂ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਖੇਡੀ ਗਈ ਤੇ ਇਸ ਤੋਂ ਬਾਅਦ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਖੇਡੀ ਗਈ। ਅਨੁਸ਼ਕਾ ਸ਼ਰਮਾ ਟੀ-20 ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਪਹੁੰਚੀ। ਇਸ ਦੌਰਾਨ ਵਿਰਾਟ ਅਨੁਸ਼ਕਾ ਨੇ ਕੁਝ ਸਮਾਂ ਬਤੀਤ ਕੀਤਾ। ਭਾਰਤ ਤੇ ਨਿਊਜ਼ੀਲੈਂਡ ਦੇ ਵਿਚ 2 ਮੈਚਾਂ ਦੀ ਟੈਸਟ ਸੀਰੀਜ਼ 21 ਫਰਵਰੀ ਤੋਂ ਸ਼ੁਰੂ ਹੋਣੀ ਹੈ।