ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ

Monday, Jan 24, 2022 - 01:22 PM (IST)

ਧੀ ਵਾਮਿਕਾ ਦੀਆਂ ਤਸਵੀਰਾਂ ਵਾਇਰਲ ਹੋਣ ਮਗਰੋਂ ਵਿਰਾਟ-ਅਨੁਸ਼ਕਾ ਨੇ ਤੋੜੀ ਚੁੱਪੀ, ਜਾਰੀ ਕੀਤਾ ਬਿਆਨ

ਕੇਪਟਾਊਨ (ਭਾਸ਼ਾ)- ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਸੋਮਵਾਰ ਨੂੰ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਧੀ ਬੇਟੀ ਦੀਆਂ ਤਸਵੀਰਾਂ ਪ੍ਰਕਾਸ਼ਿਤ ਨਾ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਦੱਖਣੀ ਅਫ਼ਰੀਕਾ ਖ਼ਿਲਾਫ਼ ਤੀਜੇ ਵਨਡੇ ਦੌਰਾਨ ਸਪਾਂਸਰਾਂ ਵੱਲੋਂ ਦਿਖਾਈਆਂ ਗਈਆਂ ਉਨ੍ਹਾਂ ਦੀ ਧੀ ਦੀਆਂ ਤਸਵੀਰਾਂ ਉਨ੍ਹਾਂ ਲਈ ਵੀ ਹੈਰਾਨੀ ਦੀ ਸਬਬ ਸਨ। ਕੋਹਲੀ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਮੀਡੀਆ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਧੀ ਦੀਆਂ ਤਸਵੀਰਾਂ ਪ੍ਰਕਾਸ਼ਿਤ ਨਾ ਕਰਨ। ਐਤਵਾਰ ਨੂੰ ਤੀਜੇ ਵਨਡੇ ਦੌਰਾਨ ਕੋਹਲੀ ਦੇ ਅਰਧ ਸੈਂਕੜੇ ਤੋਂ ਬਾਅਦ ਕੈਮਰਾ ਅਨੁਸ਼ਕਾ 'ਤੇ ਚਲਾ ਗਿਆ, ਜਿਨ੍ਹਾਂ ਦੀ ਗੋਦ 'ਚ ਉਨ੍ਹਾਂ ਦੀ ਧੀ ਵਾਮਿਕਾ ਸੀ। ਕੁਝ ਹੀ ਮਿੰਟਾਂ 'ਚ ਵੀਡੀਓ ਵਾਇਰਲ ਹੋ ਗਈ ਅਤੇ ਟਵਿੱਟਰ 'ਤੇ ਹੈਸ਼ਟੈਗ ਵਾਮਿਕਾ ਟ੍ਰੈਂਡ ਕਰਨ ਲੱਗਾ। ਵਾਮਿਕਾ ਦੇ ਚਿਹਰੇ ਦੇ ਸਕਰੀਨਸ਼ਾਟ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਸਨ।

PunjabKesari

ਕੋਹਲੀ ਅਤੇ ਅਨੁਸ਼ਕਾ ਨੇ ਇੰਸਟਾਗ੍ਰਾਮ 'ਤੇ ਲਿਖਿਆ, 'ਸਾਨੂੰ ਲੱਗਦਾ ਹੈ ਕਿ ਕੱਲ੍ਹ ਸਟੇਡੀਅਮ 'ਚ ਸਾਡੀ ਧੀ ਦੀਆਂ ਤਸਵੀਰਾਂ ਵਿਆਪਕ ਤੌਰ 'ਤੇ ਸਾਝੀਆਂ ਕੀਤੀਆਂ ਗਈਆਂ। ਅਸੀਂ ਸਭ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਪਤਾ ਨਹੀਂ ਸੀ ਕਿ ਕੈਮਰਾ ਸਾਡੇ 'ਤੇ ਹੈ। ਇਸ ਮਾਮਲੇ 'ਤੇ ਸਾਡਾ ਨਜ਼ਰੀਆ ਅਤੇ ਬੇਨਤੀ ਪਹਿਲਾਂ ਵਾਂਗ ਹੀ ਹੈ।' ਉਨ੍ਹਾਂ ਕਿਹਾ 'ਵਾਮਿਕਾ ਦੀਆਂ ਤਸਵੀਰਾਂ ਜੇਕਰ ਨਹੀਂ ਲਈਆਂ ਜਾਣਗੀਆਂ ਅਤੇ ਪ੍ਰਕਾਸ਼ਿਤ ਨਹੀਂ ਕੀਤੀਆਂ ਜਾਣਗੀਆਂ ਤਾਂ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਧੰਨਵਾਦ।'

ਪਿਛਲੇ ਮਹੀਨੇ ਦੱਖਣੀ ਅਫਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ ਵੀ ਕੋਹਲੀ ਨੇ ਮੀਡੀਆ ਨੂੰ ਇਹ ਬੇਨਤੀ ਕੀਤੀ ਸੀ। ਪਿਛਲੇ ਸਾਲ ਇੰਸਟਾਗ੍ਰਾਮ 'ਤੇ 'ਆਸਕ ਮੀ ਐਨੀਥਿੰਗ' ਸੈਸ਼ਨ 'ਚ ਕੋਹਲੀ ਤੋਂ ਇਸ ਬਾਰੇ ਪੁੱਛੇ ਜਾਣ 'ਤੇ ਕਿਹਾ ਉਨ੍ਹਾਂ ਕਿਹਾ ਸੀ, 'ਅਸੀਂ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਸਾਡੀ ਧੀ ਸੋਸ਼ਲ ਮੀਡੀਆ ਨੂੰ ਸਮਝ ਨਹੀਂ ਲੈਂਦੀ ਅਤੇ ਆਪਣੇ ਫੈਸਲੇ ਖੁਦ ਨਹੀਂ ਲੈਂਦੀ, ਅਸੀਂ ਉਸ ਨੂੰ ਇਸ ਤੋਂ ਦੂਰ ਰੱਖਾਂਗੇ।'
 


author

cherry

Content Editor

Related News