ਅਨੁਸ਼ਕਾ ਨੇ ਸਮੁੰਦਰ 'ਚ ਚਲਾਈ boat, ਹੱਸਣ ਲੱਗੇ ਕੋਹਲੀ ਤਾਂ ਪਤਨੀ ਨੇ ਕੀਤਾ ਕੁੱਝ ਅਜਿਹਾ
Thursday, Mar 14, 2019 - 03:52 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸਦੀ ਪਤਨੀ ਅਨੁਸ਼ਕਾ ਸ਼ਰਮਾ ਹਮੇਸ਼ਾ ਮੀਡੀਆ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਦੀਆਂ ਮਸਤੀ ਕਰਦਿਆਂ ਤਸਵੀਰਾਂ ਵਾਇਰਲ ਹੋ ਹੀ ਜਾਂਦੀਆਂ ਹਨ। ਹਾਲ ਹੀ 'ਚ ਇਹ ਮਸ਼ਹੂਰ ਕੱਪਲ ਨਿਊਜ਼ੀਲੈਂਡ ਵਿਚ ਛੁੱਟੀਆਂ ਮਨਾਉਣ ਗਿਆ ਸੀ ਜਿੱਥੇ ਉਨ੍ਹਾਂ ਦਾ ਇਕ ਮਸਤੀ ਭਰਿਆ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿਚ ਅਨੁਸ਼ਕਾ ਸਮੁੰਦਰ ਵਿਚ ਤੇਜ਼ ਬੋਟ ਚਲਾਉਂਦੀ ਦਿਸ ਰਹੀ ਹੈ ਤਾਂ ਕੋਹਲੀ ਉਸ ਵੱਲ ਦੇਖ ਕੇ ਹਸਦੇ ਦਿਖਾਈ ਦੇ ਰਹੇ ਹਨ। ਅਨੁਸ਼ਕਾ ਵੀ ਆਪਣਾ ਹਾਸਾ ਨਹੀਂ ਰੋਕ ਸਕੀ ਅਤੇ ਦੇਖਦਿਆਂ-ਦੇਖਦਿਆਂ ਉਸ ਨੇ ਕੋਹਲੀ ਦੀਆਂ ਗੱਲਾਂ ਖਿੱਚ ਦਿੱਤੀਆਂ। ਅਨੁਸ਼ਕਾ ਆਪਣੇ ਪਤੀ ਵਿਰਾਟ ਨੂੰ ਹਮੇਸ਼ਾ ਸੁਪੋਰਟ ਕਰਦੀ ਹੈ। ਵਿਰਾਟ ਦੇ ਜ਼ਿਆਦਾਤਰ ਮੈਚਾਂ ਵਿਚ ਵੀ ਅਨੁਸ਼ਕਾ ਉਸਨੂੰ ਸੁਪੋਰਟ ਅਤੇ ਚੀਅਰ ਕਰਨ ਲਈ ਮੌਜੂਦ ਰਹਿੰਦੀ ਹੈ।
ਦੱਸ ਦਈਏ ਕਿ ਅਨੁਸ਼ਕਾ ਨੇ ਹਾਲ ਹੀ 'ਚ ਦੱਸਿਆ ਸੀ ਕਿ ਉਸ ਨੇ ਆਪਣੇ ਵਿਆਹ ਨੂੰ ਮੀਡੀਆ ਤੋਂ ਬਚਾਉਣ ਲਈ ਕੋਹਲੀ ਦਾ ਨਾਂ ਨਹੀਂ ਲਿਆ ਸੀ। ਉਸ ਨੇ ਦੱਸਿਆ ਸੀ ਕਿ ਵਿਆਹ ਨੂੰ ਪ੍ਰਾਈਵੇਟ ਰੱਖਣ ਲਈ ਉਸ ਨੇ ਸਾਰਿਆਂ ਨੂੰ ਆਪਣੇ ਪਤੀ ਦਾ ਨਾਂ ਰਾਹੁਲ ਦੱਸਿਆ ਸੀ। ਅਸੀਂ ਹੋਮ ਸਟਾਈਲ ਵੈਡਿੰਗ ਚਾਹੰਦੇ ਸੀ। ਸਾਡੇ ਵਿਆਹ 'ਚ ਸਿਰਫ 42 ਲੋਕ ਹੀ ਸ਼ਾਮਲ ਸੀ। ਮੈਂ ਵੱਡੀ ਸੈਲਿਬ੍ਰਿਟੀ ਵੈਡਿੰਗ ਨਹੀਂ ਚਾਹੁੰਦੀ ਸੀ। ਵਿਰਾਟ ਅਤੇ ਅਨੁਸ਼ਕਾ ਦਾ ਵਿਆਹ 11 ਦਸੰਬਰ 2017 ਨੂੰ ਹੋਇਆ ਸੀ।