ਪੰਜਾਬੀ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ, ਦਰਦ ਨਾਲ ਮੂੰਹ 'ਚੋਂ ਨਿਕਲੀ 'ਆਹ' (ਵੀਡੀਓ)

Monday, Apr 24, 2023 - 03:41 PM (IST)

ਪੰਜਾਬੀ ਗਾਣੇ 'ਤੇ ਡਾਂਸ ਕਰਦੇ ਨਜ਼ਰ ਆਏ ਵਿਰਾਟ-ਅਨੁਸ਼ਕਾ, ਦਰਦ ਨਾਲ ਮੂੰਹ 'ਚੋਂ ਨਿਕਲੀ 'ਆਹ' (ਵੀਡੀਓ)

ਮੁੰਬਈ (ਏਜੰਸੀ)- ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਜਿਮ ਵਿੱਚ ਪੰਜਾਬੀ ਗਾਇਕ ਸ਼ੁਭ ਦੇ ਗੀਤ 'ਐਲੀਵੇਟਿਡ' 'ਤੇ ਨੱਚਦੀ ਨਜ਼ਰ ਆ ਰਹੀ ਹੈ। ਵਿਰਾਟ ਕਾਲੇ ਰੰਗ ਟੀ-ਸ਼ਰਟ ਅਤੇ ਗ੍ਰੇਅ ਪੈਂਟ ਅਤੇ ਬੇਸਬਾਲ ਕੈਪ ਪਹਿਨੇ ਨਜ਼ਰ ਆ ਰਹੇ ਹਨ। ਉਥੇ ਹੀ ਅਨੁਸ਼ਕਾ ਰਿਪਡ ਜੀਨਸ ਦੇ ਨਾਲ ਇੱਕ ਪ੍ਰਿੰਟਿਡ ਸ਼ਰਟ ਵਿੱਚ ਨਜ਼ਰ ਆ ਰਹੀ ਹੈ। ਡਾਂਸ ਮੁਵਸ ਕਰਦੇ-ਕਰਦੇ ਵਿਰਾਟ ਨੂੰ ਅਚਾਨਕ ਗੋਡੇ ਵਿਚ ਦਰਦ ਹੋਇਆ ਅਤੇ ਉਹ ਕੈਮਰੇ ਦੇ ਫਰੇਮ ਤੋਂ ਹੀ ਬਾਹਰ ਹੋ ਗਏ। ਇਸ ਦੌਰਾਨ ਵਿਰਾਟ ਦੇ ਮੂੰਹ ਵਿਚੋਂ ਦਰਦ ਨਾਲ "ਆਹ" ਵੀ ਨਿਕਲੀ। ਵਿਰਾਟ ਨੂੰ ਇਸ ਤਰ੍ਹਾ ਦੇਖ ਕੇ ਅਨੁਸ਼ਕਾ ਸ਼ਰਮਾ ਹੱਸ ਪਈ।

ਇਹ ਵੀ ਪੜ੍ਹੋ: ਅਰਸ਼ਦੀਪ ਸਿੰਘ ਨੇ ਤੋੜੇ ਸਟੰਪ ਤਾਂ ਦਿੱਲੀ ਪੁਲਸ ਨੇ ਜਾਰੀ ਕਰ ਦਿੱਤੀ ਟਰੈਫਿਕ ਐਡਵਾਈਜ਼ਰੀ

 

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)

'ਰਬ ਨੇ ਬਨਾ ਦੀ ਜੋੜੀ' ਅਦਾਕਾਰਾ ਨੇ ਵੀਡੀਓ ਦੀ ਕੈਪਸ਼ਨ ਵਿਚ "ਡਾਂਸ ਪੇ ਚਾਂਸ" ਲਿਖਿਆ। ਇਹ ਗੀਤ ਸ਼ਾਹਰੁਖ ਖਾਨ ਨਾਲ ਉਨ੍ਹਾਂ ਦੀ ਪਹਿਲੀ ਫਿਲਮ ਵਿੱਚ ਦਿਖਾਇਆ ਗਿਆ ਸੀ। ਵਰਕ ਫਰੰਟ 'ਤੇ, ਅਨੁਸ਼ਕਾ ਅਗਲੀ ਫਿਲਮ 'ਚੱਕਦਾ ਐਕਸਪ੍ਰੈਸ' ਵਿੱਚ ਭਾਰਤੀ ਗੇਂਦਬਾਜ਼ ਝੂਲਨ ਗੋਸਵਾਮੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ ਡੇਟ ਅਜੇ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ: ਸੰਕਟਗ੍ਰਸਤ ਸੂਡਾਨ 'ਚ ਫਸਿਆ ਭਾਰਤੀ, ਗਰਭਵਤੀ ਪਤਨੀ ਨੂੰ ਨਹੀਂ ਮਿਲੀ India ਆਉਣ ਦੀ ਇਜਾਜ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।


author

cherry

Content Editor

Related News