ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

Friday, Mar 26, 2021 - 11:09 AM (IST)

ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਨਵੀਂ ਦਿੱਲੀ : ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਪਿਤਾ ਦਾ 60ਵਾਂ ਜਨਮਦਿਨ ਮਨਾਇਆ। ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਪੋਸਟ ਜ਼ਰੀਏ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਅਤੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਥੇ ਇਨ੍ਹਾਂ ਤਸਵੀਰਾਂ ਵਿਚ ਇਕ ਤਸਵੀਰ ਵਾਮਿਕਾ ਦੀ ਵੀ ਸੀ। ਤਸਵੀਰ ਵਿਚ ਵਾਮਿਕਾ ਦਾ ਚਿਹਰਾ ਤਾਂ ਨਹੀਂ ਦਿਖ ਰਿਹਾ ਪਰ ਅਦਾਕਾਰਾ ਦੇ ਪਿਤਾ ਨੇ ਉਸ ਨੂੰ ਆਪਣੀ ਗੋਦ ਵਿਚ ਚੁੱਕਿਆ ਹੋਇਆ ਹੈ।

ਇਹ ਵੀ ਪੜ੍ਹੋ: ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ

PunjabKesari

 

ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ- ਮੇਰੇ 1961 ਸਪੈਸ਼ਲ ਐਡੀਸ਼ਨ ਦਾ 60ਵਾਂ ਜਨਮਦਿਨ ਹੈ। ਉਨ੍ਹਾਂ ਨੇ ਮੈਨੂੰ ਸੱਚਾ ਰਹਿਣਾ ਸਿਖਾਇਆ, ਸਹੀ ਦਿਸ਼ਾ ਵਿਚ ਵਧਣ ਲਈ ਉਤਸ਼ਾਹਿਤ ਕੀਤਾ। ਉਹ ਹਮੇਸ਼ਾ ਕਹਿੰਦੇ ਹਨ ਕਿ ਮਨ ਦੀ ਸ਼ਾਂਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਮੈਨੂੰ ਕਈ ਮਾਮਲਿਆਂ ਵਿਚ ਪ੍ਰੇਰਿਤ ਕੀਤਾ। ਇੰਝ ਸਹਿਯੋਗ ਕੀਤਾ ਹੈ ਜਿਵੇਂ ਸ਼ਾਇਦ ਹੀ ਕੋਈ ਕਰ ਸਕੇ। ਮੈਂ ਤੁਹਾਡੇ ਨਾਲ ਬਹੁਤ ਪਿਆਰ ਕਰਦੀ ਹਾਂ।

 

PunjabKesari

ਇਹ ਵੀ ਪੜ੍ਹੋ: 12ਵੀਂ ਮੰਜ਼ਿਲ 'ਤੋਂ ਹੇਠਾਂ ਡਿੱਗਾ 5 ਸਾਲ ਦਾ ਬੱਚਾ, ਪਰਮਾਤਮਾ ਨੇ ਇੰਝ ਬਖ਼ਸ਼ੀ ਜਾਨ, ਵੇਖੋ ਵੀਡੀਓ


author

cherry

Content Editor

Related News