ਅਨੁਰਾਗ ਠਾਕੁਰ ਨੇ ਦੱਸਿਆ- ਭਾਰਤ ਪਾਕਿਸਤਾਨ ''ਚ ਚੈਂਪੀਅਨਸ ਟਰਾਫੀ ਖੇਡੇਗਾ ਜਾਂ ਨਹੀਂ

Thursday, Nov 18, 2021 - 03:40 AM (IST)

ਨਵੀਂ ਦਿੱਲੀ- ਖੇਲ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੇ 2025 ਚੈਂਪੀਅਨਸ ਟਰਾਫੀ ਕ੍ਰਿਕਟ ਟੂਰਨਾਮੈਂਟ 'ਚ ਭਾਰਤ ਦੀ ਤਰਜ਼ਮਾਨੀ 'ਤੇ ਫੈਸਲਾ ਸਮਾਂ ਆਉਣ 'ਤੇ ਕੀਤਾ ਜਾਵੇਗਾ ਕਿਉਂਕਿ ਗੁਆਂਢੀ ਦੇਸ਼ ਦੀ ਯਾਤਰਾ ਕਰਨ ਨੂੰ ਲੈ ਕੇ ਅੰਤਰਰਾਸ਼ਟਰੀ ਟੀਮਾਂ ਨੂੰ ਸੁਰੱਖਿਆ ਨਾਲ ਜੁੜੀਆਂ ਸਮੱਸਿਆਵਾਂ ਹਨ। ਆਈ. ਸੀ. ਸੀ. ਨੇ ਮੰਗਲਵਾਰ ਨੂੰ 2025 ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਸੌਂਪੀ, ਜਿਸ ਤੋਂ ਬਾਅਦ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ਬਾਅਦ ਦੇਸ਼ 'ਚ ਵੱਡੇ ਕ੍ਰਿਕਟ ਮੁਕਾਬਲੇ ਦੀ ਵਾਪਸੀ ਹੋਵੇਗੀ।

ਇਹ ਖ਼ਬਰ ਪੜ੍ਹੋ- ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?

PunjabKesari
ਠਾਕੁਰ ਨੇ ਕਿਹਾ ਕਿ ਕਈ ਦੇਸ਼ ਸੁਰੱਖਿਆ ਚਿੰਤਾਵਾਂ ਦੇ ਕਾਰਨ ਉੱਥੇ ਜਾਣ ਤੋਂ ਇਨਕਾਰ ਕਰ ਚੁੱਕੇ ਹਨ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉੱਥੇ ਖੇਡਦੇ ਹੋਏ ਖਿਡਾਰੀਆਂ 'ਤੇ ਹਮਲਾ ਵੀ ਹੋਇਆ ਹੈ ਤੇ ਇਹ ਵੱਡਾ ਮੁੱਦਾ ਹੈ। ਹੁਣ ਅੰਤਰਰਾਸ਼ਟਰੀ ਮੁਕਾਬਲਿਆਂ ਦਾ ਆਯੋਜਨ ਹੁੰਦਾ ਹੈ ਤਾਂ ਕਈ ਚੀਜ਼ਾਂ 'ਤੇ ਧਿਆਨ ਦਿੱਤਾ ਜਾਂਦਾ ਹੈ। ਫੈਸਲਾ ਲੈਣ ਦੀ ਪ੍ਰਕਿਰਿਆ 'ਚ ਗ੍ਰਹਿ ਮੰਤਰਾਲਾ ਨੂੰ ਵੀ ਜੋੜਿਆ ਜਾਵੇਗਾ। ਭਾਰਤ ਤੇ ਪਾਕਿਸਤਾਨ ਦੇ ਵਿਚ 2012 ਤੋਂ ਦੁਵੱਲੇ ਕ੍ਰਿਕਟ ਨਹੀਂ ਹੋਈ ਹੈ। ਭਾਰਤ ਤੇ ਸ਼੍ਰੀਲੰਕਾ ਦੇ ਨਾਲ 1996 ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕਰਨ ਵਾਲਾ ਪਾਕਿਸਤਾਨ 2009 ਵਿਚ ਲਾਹੌਰ 'ਚ ਸ਼੍ਰੀਲੰਕਾ ਦੀ ਟੀਮ ਬੱਸ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ ਕਾਫੀ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਨਹੀਂ ਕਰ ਸਕਿਆ ਹੈ। ਹਾਲ ਹੀ ਵਿਚ ਸੁਰੱਖਿਆ ਚਿੰਤਾਵਾਂ ਦੇ ਕਾਰਨ ਨਿਊਜ਼ੀਲੈਂਡ ਤੇ ਇੰਗਲੈਂਡ ਦੀ ਟੀਮਾਂ ਪਾਕਿਸਤਾਨ ਦੇ ਦੌਰੇ ਤੋਂ ਹੱਟ ਗਈਆਂ ਸਨ।

ਇਹ ਖ਼ਬਰ ਪੜ੍ਹੋ- ਏਸ਼ੇਜ ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News