ਪੁਲਸ ਥਾਣਿਆਂ ''ਚ ਨਹੀਂ ਹੁੰਦੀ ਆਪ MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ, ਨਵਜੋਤ ਕੌਰ ਨੇ ਦੱਸੀ ਵਜ੍ਹਾ

Monday, Feb 02, 2026 - 04:58 PM (IST)

ਪੁਲਸ ਥਾਣਿਆਂ ''ਚ ਨਹੀਂ ਹੁੰਦੀ ਆਪ MLA ਕੁੰਵਰ ਵਿਜੈ ਪ੍ਰਤਾਪ ਦੀ ਸੁਣਵਾਈ, ਨਵਜੋਤ ਕੌਰ ਨੇ ਦੱਸੀ ਵਜ੍ਹਾ

ਜਲੰਧਰ (ਵੈੱਬ ਡੈਸਕ)- ਨਵਜੋਤ ਕੌਰ ਸਿੱਧੂ ਵੱਲੋਂ ਕਾਂਗਰਸ ਪਾਰਟੀ ਨੂੰ ਛੱਡਣ ਦੇ ਕੀਤੇ ਗਏ ਐਲਾਨ ਮਗਰੋਂ ਜਿੱਥੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ, ਉਥੇ ਹੀ ਨਵਜੋਤ ਕੌਰ ਸਿੱਧੂ ਨੇ ਕਈ ਰਾਜ਼ ਵੀ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਦੀ ਸਿਆਸਤ 'ਚ ਇਮਾਨਦਾਰ ਆਗੂਆਂ ਦੀ ਸਥਿਤੀ ਨੂੰ ਲੈ ਕੇ ਇਕ ਵਾਰ ਫਿਰ ਬਹਿਸ ਛਿੜ ਗਈ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹੱਕ 'ਚ ਨਿਤਰਦਿਆਂ ਸਿਸਟਮ ਅਤੇ ਰਾਜਨੀਤਿਕ ਢਾਂਚੇ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਮੌਜੂਦਾ ਸਿਆਸੀ ਮਾਹੌਲ ਵਿੱਚ ਇਮਾਨਦਾਰ ਵਿਅਕਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਅਤੇ ਉਨ੍ਹਾਂ ਨੂੰ ਜਾਣਬੁੱਝ ਕੇ ਖੁੱਡੇ-ਲਾਈਨ ਲਗਾਇਆ ਜਾ ਰਿਹਾ ਹੈ। 

ਇਹ ਵੀ ਪੜ੍ਹੋ:  ਪ੍ਰਤਾਪ ਬਾਜਵਾ ਦੀ PM ਮੋਦੀ ਨੂੰ ਅਪੀਲ, ਕਿਹਾ-ਪੰਜਾਬ ਦਾ ਭਵਿੱਖ ਉਦੋਂ ਸੁਧਰ ਸਕਦੈ ਜਦੋਂ ਖੁੱਲ੍ਹੇਗਾ ਵਾਹਘਾ

'ਜਗ ਬਾਣੀ' ਨੂੰ ਦਿੱਤੀ ਗਈ ਇਕ ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਪੰਜਾਬ ਵਿਚ ਤੁਸੀਂ ਕਿਸ ਨੂੰ ਈਮਾਨਦਾਰ ਨੇਤਾ ਮੰਨਦੇ ਹੋ, ਜਿਸ ਨੇ ਇਮਾਨਦਾਰੀ ਨਾਲ ਕੰਮ ਕੀਤਾ ਹੋਵੇ? ਤਾਂ ਨਵਜੋਤ ਕੌਰ ਸਿੱਧੂ ਨੇ ਇਸ ਦਾ ਜਵਾਬ ਦਿੰਦੇ ਕਿਹਾ ਕਿ ਜੋ ਇਸ ਵੇਲੇ ਟੀ. ਵੀ. 'ਤੇ ਬੈਠਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਟੀ. ਵੀ. 'ਤੇ ਵੀ ਈਮਾਨਦਾਰੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਈਮਾਨਦਾਰ ਬੰਦਾ ਰਾਜਨੀਤੀ ਵਿਚ ਕਿਸੇ ਤੋਂ ਬਰਦਾਸ਼ਤ ਨਹੀਂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੋ ਬੰਦਾ ਈਮਾਨਦਾਰੀ ਨਾਲ ਕੰਮ ਕਰਦਾ ਹੈ, ਉਸ ਨੂੰ ਖੂੰਝੇ ਲਾ ਦਿੱਤਾ ਜਾਂਦਾ ਹੈ। ਨਵਜੋਤ ਕੌਰ ਨੇ ਅੰਮ੍ਰਿਤਸਰ ਨਾਰਥ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮਿਸਾਲ ਦਿੰਦੇ ਕਿਹਾ ਕਿ ਉਹ ਇਕ ਬਹੁਤ ਹੀ ਇਮਾਨਦਾਰ ਇਨਸਾਨ ਹਨ ਪਰ ਉਨ੍ਹਾਂ ਨੂੰ ਜਾਣ-ਬੁੱਝ ਕੇ ਸਾਈਡਲਾਈਨ ਕੀਤਾ ਜਾ ਰਿਹਾ ਹੈ।

ਡਾ. ਨਵਜੋਤ ਕੌਰ ਸਿੱਧੂ ਨੇ ਬਹੁਤ ਹੀ ਭਾਵੁਕ ਅਤੇ ਸਖ਼ਤ ਲਹਿਜ਼ੇ ਕਿਹਾ ਕਿ ਪੰਜਾਬ 'ਚ ਇਮਾਨਦਾਰੀ ਨਾਲ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਆਪਣਾ ਭਰਾ ਦੱਸਦਿਆਂ ਕਿਹਾ ਕਿ ਉਹ ਇਕ ਅਜਿਹੇ ਇਮਾਨਦਾਰ ਆਗੂ ਹਨ, ਜੋ ਸਿਸਟਮ ਦੀ ਭੇਟ ਚੜ੍ਹ ਰਿਹਾ ਹੈ। ਨਵਜੋਤ ਕੌਰ ਨੇ ਕਿਹਾ ਕਿ ਭਾਵੇਂ ਪੁਲਸ ਹੋਵੇ ਜਾਂ ਅਧਿਆਪਕ, ਜੇਕਰ ਕੋਈ ਇਮਾਨਦਾਰੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ। ਨਵਜੋਤ ਕੌਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਮਾਨਦਾਰ ਆਗੂਆਂ ਅਤੇ ਅਧਿਕਾਰੀਆਂ ਲਈ ਕੰਮ ਕਰਨਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਮੌਜੂਦਾ ਸਿਸਟਮ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ: PM ਨਰਿੰਦਰ ਮੋਦੀ ਦਾ ਵੱਡਾ ਐਲਾਨ! ਜਲੰਧਰ, ਲੁਧਿਆਣਾ ਤੇ ਹੁਸ਼ਿਆਰਪੁਰ ਬਣਨਗੇ ਵਿਕਾਸ ਦੇ ਕੇਂਦਰ

ਥਾਣਿਆਂ ਨੂੰ ਵਿਸ਼ੇਸ਼ ਹਦਾਇਤਾਂ ਦਾ ਦਾਅਵਾ
ਨਵਜੋਤ ਕੌਰ ਸਿੱਧੂ ਨੇ ਇਕ ਬੇਹੱਦ ਹੈਰਾਨੀਜਨਕ ਦਾਅਵਾ ਕਰਦਿਆਂ ਕਿਹਾ ਕਿ ਇਕ ਯੋਜਨਾਬੱਧ ਤਰੀਕੇ ਨਾਲ ਇਮਾਨਦਾਰ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਥਾਣਿਆਂ ਵਿੱਚ ਇਹ ਤੱਕ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਦਾ ਫੋਨ ਆਵੇ ਤਾਂ ਉਨ੍ਹਾਂ ਦਾ ਕੰਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਇਕ ਚੁਣੇ ਹੋਏ ਵਿਧਾਇਕ (MLA North) ਨਾਲ ਅਜਿਹਾ ਵਿਵਹਾਰ ਹੋ ਸਕਦਾ ਹੈ ਤਾਂ ਆਮ ਇਮਾਨਦਾਰ ਬੰਦੇ ਦਾ ਕੀ ਹਾਲ ਹੋਵੇਗਾ।

ਸਿਸਟਮ ਵਿੱਚ 'ਹਿੱਸੇਬਾਜ਼ੀ' ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ
ਨਵਜੋਤ ਕੌਰ ਸਿੱਧੂ ਮੁਤਾਬਕ ਪਾਰਟੀਆਂ ਵੱਲੋਂ ਬਦਲਾਅ ਦੀਆਂ ਗੱਲਾਂ ਤਾਂ ਕੀਤੀਆਂ ਗਈਆਂ ਸਨ ਪਰ ਅਸਲੀਅਤ 'ਚ ਕੋਈ ਫਰਕ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਉੱਪਰ ਤੋਂ ਲੈ ਕੇ ਹੇਠਾਂ ਤੱਕ "ਹਿੱਸੇਬਾਜ਼ੀ" ਦਾ ਸਿਲਸਿਲਾ ਅਜੇ ਵੀ ਜਾਰੀ ਹੈ। ਸਿੱਧੂ ਨੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਿਸਟਮ ਵਿੱਚ ਉੱਪਰ ਤੋਂ ਲੈ ਕੇ ਹੇਠਾਂ ਤੱਕ 'ਹਿੱਸੇ' (ਕਮਿਸ਼ਨ) ਤੈਅ ਹਨ। ਉਨ੍ਹਾਂ ਕਿਹਾ ਕਿ ਜੋ ਲੋਕ ਸਿਸਟਮ ਨਾਲ ਮਿਲ ਕੇ ਚੱਲਦੇ ਹਨ (ਹਿੱਸਾ ਲੈਂਦੇ ਹਨ) ਉਹ 'ਬੱਲੇ-ਬੱਲੇ' ਕਰਵਾ ਰਹੇ ਹਨ, ਜਦਕਿ ਚੰਗੇ ਬੰਦੇ ਘੁਟਣ ਮਹਿਸੂਸ ਕਰ ਰਹੇ ਹਨ। ਕੁੰਵਰ ਵਿਜੇ ਪ੍ਰਤਾਪ ਵਰਗੇ ਵਿਧਾਇਕਾਂ ਦੀ ਸਥਿਤੀ ਅੱਜ ਬਹੁਤ ਸੀਮਤ (ਸਿਮਟੇ ਹੋਏ) ਕਰ ਦਿੱਤੀ ਗਈ ਹੈ। ਨਵਜੋਤ ਕੌਰ ਸਿੱਧੂ ਦੇ ਇਨ੍ਹਾਂ ਬਿਆਨਾਂ ਨੇ ਪੰਜਾਬ ਦੀ ਸਿਆਸਤ 'ਚ ਹਲਚਲ ਪੈਦਾ ਕਰ ਦਿੱਤੀ ਹੈ। ਉਨ੍ਹਾਂ ਅਨੁਸਾਰ ਇਮਾਨਦਾਰੀ ਦੀ ਕਮਾਈ ਕਰਨ ਵਾਲਾ ਵਿਅਕਤੀ ਅੱਜ ਰਾਜਨੀਤੀ 'ਚ ਇਕੱਲਾ ਪੈ ਗਿਆ ਹੈ ਕਿਉਂਕਿ ਸਿਸਟਮ 'ਚ ਇਮਾਨਦਾਰੀ ਲਈ ਕੋਈ ਥਾਂ ਨਹੀਂ ਬਚੀ।

ਇਹ ਵੀ ਪੜ੍ਹੋ: ਗੈਸ-ਸਿਲੰਡਰ ਵਾਲੇ ਖ਼ਪਤਕਾਰਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਸੈਂਕੜੇ ਪਿੰਡ ਹੋਏ ਪ੍ਰਭਾਵਿਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News