ਅੰਕਿਤਾ ਰੈਨਾ ITF ਮਹਿਲਾ ਓਪਨ ''ਚ ਸਿੱਧਾ ਪ੍ਰਵੇਸ਼ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ

01/11/2024 12:09:40 PM

ਬੈਂਗਲੁਰੂ : ਏਸ਼ੀਆਈ ਖੇਡਾਂ ਦੀ ਕਾਂਸੀ ਦਾ ਤਮਗਾ ਜੇਤੂ ਅੰਕਿਤਾ ਰੈਨਾ 14 ਜਨਵਰੀ ਤੋਂ ਇੱਥੇ ਕਰਨਾਟਕ ਰਾਜ ਲਾਅਨ ਟੈਨਿਸ ਐਸੋਸੀਏਸ਼ਨ ਵੱਲੋਂ ਆਯੋਜਿਤ ਹੋਣ ਵਾਲੇ ਆਈਟੀਐੱਫ ਮਹਿਲਾ ਓਪਨ ਲਈ ਸਿੱਧੀ ਐਂਟਰੀ ਹਾਸਲ ਕਰਨ ਵਾਲੀ ਇਕਲੌਤੀ ਭਾਰਤੀ ਹੈ। ਪਿਛਲੇ ਸਾਲ ਦੀ ਉਪ ਜੇਤੂ ਅਤੇ ਸਿੰਗਲਜ਼ 'ਚ ਵਿਸ਼ਵ ਦੀ 208ਵੇਂ ਨੰਬਰ ਦੀ ਖਿਡਾਰਨ ਅੰਕਿਤਾ ਉਨ੍ਹਾਂ 20 ਖਿਡਾਰੀਆਂ 'ਚ ਸ਼ਾਮਲ ਹੈ, ਜਿਨ੍ਹਾਂ ਨੂੰ ਮੁੱਖ ਸ਼੍ਰੇਣੀ 'ਚ ਸਿੱਧੀ ਐਂਟਰੀ ਮਿਲੀ ਹੈ। 4 ਖਿਡਾਰੀਆਂ ਨੂੰ ਵਾਈਲਡ ਕਾਰਡ ਦਿੱਤੇ ਜਾਣਗੇ ਜਦਕਿ 8 ਖਿਡਾਰੀ ਕੁਆਲੀਫਾਇਰ ਰਾਹੀਂ ਮੁੱਖ ਡਰਾਅ ਵਿੱਚ ਥਾਂ ਬਣਾਉਣਗੇ।

ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਭਾਰਤ ਦੇ 10 ਖਿਡਾਰੀ ਸਿੰਗਲਜ਼ ਦੇ ਮੁੱਖ ਡਰਾਅ ਵਿੱਚ ਖੇਡ ਸਕਦੇ ਹਨ। ਅੰਕਿਤਾ ਤੋਂ ਇਲਾਵਾ ਮੇਜ਼ਬਾਨ ਦੇਸ਼ ਦੇ ਚਾਰ ਖਿਡਾਰੀਆਂ ਨੂੰ ਵਾਈਲਡ ਕਾਰਡ ਮਿਲੇ ਹਨ ਜਦਕਿ 5 ਖਿਡਾਰੀ ਕੁਆਲੀਫਾਇਰ ਰਾਹੀਂ ਮੁੱਖ ਡਰਾਅ 'ਚ ਜਗ੍ਹਾ ਬਣਾ ਸਕਦੇ ਹਨ। ਕੁਆਲੀਫਾਇਰ 14 ਅਤੇ 15 ਜਨਵਰੀ ਨੂੰ ਹੋਣਗੇ। ਸਥਾਨਕ ਖਿਡਾਰੀ ਸੋਹਾ ਸਾਦਿਕ (ਸਿੰਗਲ ਰੈਂਕਿੰਗ 823) ਅਤੇ ਸੁਹਿਤਾ ਮਾਰੂਰੀ (ਸਿੰਗਲ ਰੈਂਕਿੰਗ 1239) ਵਾਈਲਡ ਕਾਰਡ ਪ੍ਰਾਪਤ ਕਰਨ ਵਾਲੇ ਭਾਰਤੀ ਖਿਡਾਰੀਆਂ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਲਾਤਵੀਆ ਦਾ ਦਰਜਾ ਸੇਮੇਨਿਸਤਾਜਾ ਸਿੰਗਲਜ਼ ਰੈਂਕਿੰਗ 143ਵੇਂ ਸਥਾਨ ਦੇ ਨਾਲ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਹੈ। ਇਹ ਟੂਰਨਾਮੈਂਟ ਦਾ ਤੀਜਾ ਸੀਜ਼ਨ ਹੋਵੇਗਾ ਜੋ ਪਹਿਲੀ ਵਾਰ ਫਲੱਡ ਲਾਈਟਾਂ ਹੇਠ ਖੇਡਿਆ ਜਾਵੇਗਾ। ਫਾਈਨਲ 21 ਜਨਵਰੀ ਨੂੰ ਹੋਵੇਗਾ। ਮੁਕਾਬਲੇ ਦੀ ਕੁੱਲ ਇਨਾਮੀ ਰਾਸ਼ੀ 40 ਹਜ਼ਾਰ ਡਾਲਰ ਹੈ ਅਤੇ ਜੇਤੂ ਨੂੰ 50 ਡਬਲਯੂਟੀਏ ਅੰਕ ਵੀ ਮਿਲਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News