ਅੰਕਿਤਾ ਵਿੰਬਲਡਨ ਕੁਆਲੀਫ਼ਾਇਰ ਤੋਂ ਬਾਹਰ
Wednesday, Jun 23, 2021 - 04:25 PM (IST)

ਲੰਡਨ— ਭਾਰਤੀ ਟੈਨਿਸ ਖਿਡਾਰੀ ਅੰਕਿਤਾ ਰੈਨਾ ਵਿੰਬਲਡਨ ਮਹਿਲਾ ਸਿੰਗਲ ਦੇ ਮੁੱਖ ਡਰਾਅ ’ਚ ਪ੍ਰਵੇਸ਼ ਨਹੀਂ ਕਰ ਸਕੀ ਤੇ ਕੁਆਲੀਫ਼ਾਇਰ ਦੇ ਪਹਿਲੇ ਹੀ ਦੌਰ ’ਚ ਹਾਰ ਗਈ। ਭਾਰਤ ਦੀ 28 ਸਾਲਾ ਰੈਨਾ ਨੂੰ ਅਮਰੀਕਾ ਦੀ ਵਾਰਵਰਾ ਲੇਪਚੇਂਕੋ ਨੇ 6-3, 7-6 ਨਾਲ ਹਰਾਇਆ। ਪਹਿਲੇ ਸੈੱਟ ’ਚ ਆਪਣੀ ਸਰਵਿਸ ਬਰਕਰਾਰ ਰੱਖਣ ’ਚ ਅਸਫਲ ਰਹੀ ਰੈਨਾ ਨੇ ਦੂਜੇ ਸੈੱਟ ’ਚ ਦਮਦਾਰ ਵਾਪਸੀ ਕੀਤੀ ਪਰ ਟਾਈਬ੍ਰੇਕਰ ’ਚ ਟਿੱਕ ਨਾ ਸਕੀ। ਵਿਸ਼ਵਰੈਂਕਿੰਗ ’ਚ 182ਵੇਂ ਸਥਾਨ ’ਤੇ ਕਾਬਜ ਅੰਕਿਤਾ ਨੂੰ ਮੈਚ ’ਚ ਸਿਰਫ਼ ਇਕ ਬ੍ਰੇਕ ਪੁਆਇੰਟ ਮਿਲਿਆ ਜਿਸ ਦਾ ਉਹ ਲਾਹਾ ਨਾ ਲੈ ਸਕੀ। ਪੁਰਸ਼ ਕੁਆਲੀਫ਼ਾਇਰ ’ਚ ਭਾਰਤ ਦੇ ਰਾਮਕੁਮਾਰ ਰਾਮਨਾਥਨ ਦੂਜੇ ਦੌਰ ’ਚ ਪਹੁੰਚ ਗਏ ਪਰ ਪ੍ਰਜਨੇਸ਼ ਗੁਣੇਸ਼ਵਰਨ ਹਾਰ ਕੇ ਬਾਹਰ ਹੋ ਗਏ।