ਅਨਿਰਬਾਨ ਲਾਹਿੜੀ ਦੀਆਂ ਨਜ਼ਰਾਂ ਟੈਕਸਾਸ ਓਪਨ ''ਚ ਖਿਤਾਬ ਜਿੱਤ ਕੇ ਮਾਸਟਰਸ ''ਚ ਜਗ੍ਹਾ ਬਣਾਉਣ ''ਤੇ

Tuesday, Mar 29, 2022 - 10:17 PM (IST)

ਅਨਿਰਬਾਨ ਲਾਹਿੜੀ ਦੀਆਂ ਨਜ਼ਰਾਂ ਟੈਕਸਾਸ ਓਪਨ ''ਚ ਖਿਤਾਬ ਜਿੱਤ ਕੇ ਮਾਸਟਰਸ ''ਚ ਜਗ੍ਹਾ ਬਣਾਉਣ ''ਤੇ

ਸੈਨ ਐਂਟੋਨੀਓ (ਅਮਰੀਕਾ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ 'ਦਿ ਪਲੇਅਰਸ ਚੈਂਪੀਅਨਸ਼ਿਪ' 'ਚ ਉਪ ਜੇਤੂ ਰਹਿਣ ਤੋਂ ਬਾਅਦ ਹੁਣ ਬੈਲੇਰੋ ਟੈਕਸਾਸ ਓਪਨ ਵਿਚ ਖਿਤਾਬ ਜਿੱਤਣ 'ਤੇ ਨਜ਼ਰਾਂ ਲਗਾਈਆਂ ਹੋਈਆਂ ਹਨ, ਜਿਸ ਨਾਲ ਉਨ੍ਹਾਂ ਨੂੰ ਮਾਰਸਟਰਸ ਟੂਰਨਾਮੈਂਟ ਵਿਚ ਜਗ੍ਹਾ ਮਾਸਟਰਸ ਟੂਰਨਾਮੈਂਟ ਵਿਚ ਜਗ੍ਹਾ ਮਿਲ ਸਕੇ। ਲਾਹਿੜੀ ਨੇ 2 ਹਫਤੇ ਪਹਿਲਾਂ 'ਦਿ ਪਲੇਅਰਸ ਚੈਂਪੀਅਨਸ਼ਿਪ' ਵਿਚ ਆਪਣਾ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਇਹ ਉਸਦਾ ਪੀ. ਜੀ. ਏ. ਟੂਰ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ ਅਤੇ ਇਹ ਭਾਰਤੀ ਟੀ. ਪੀ. ਸੀ. ਸੈਨ ਐਂਟੋਨੀਓ ਵਿਚ ਹੋਣ ਵਾਲੀ 86 ਲੱਖ ਡਾਲਰ ਇਨਾਮੀ ਮੁਕਾਬਲੇ ਵਿਚ ਵਧੀਆ ਪ੍ਰਦਰਸ਼ਨ ਕਰਨ ਦੇ ਲਈ ਦ੍ਰਿੜ ਹੈ।

PunjabKesari

ਇਹ ਵੀ ਪੜ੍ਹੋ : GT v LSG : ਦੂਜੀ ਵਾਰ ਗੋਲਡਨ ਡਕ 'ਤੇ ਆਊਟ ਹੋਏ ਰਾਹੁਲ, ਬਣਾਇਆ ਇਹ ਰਿਕਾਰਡ
ਲਾਹਿੜੀ ਨੇ ਕਿਹਾ ਕਿ ਮਾਸਟਰਸ ਦੇ ਬਾਰੇ ਵਿਚ ਕੌਣ ਨਹੀਂ ਸੋਚਦਾ? ਅਸੀਂ ਸਾਰੇ ਸੋਚਦੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਸ ਦੇ ਲਈ ਮੈਨੂੰ ਜਿੱਤ ਦੀ ਜ਼ਰੂਰਤ ਹੈ। ਮਾਸਟਰਸ ਵਿਚ ਜਗ੍ਹਾ ਨਹੀਂ ਬਣਾ ਸਕਣ ਵਾਲੇ ਬਾਕੀ ਖਿਡਾਰੀ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਨਗੇ। ਸਾਲ ਦਾ ਪਹਿਲਾ ਮੇਜਰ ਮਾਸਟਰਸ ਟੂਰਨਾਮੈਂਟ ਅਗਲੇ ਹਫਤੇ ਅਗਸਤਾ ਨੈਸ਼ਨਲ ਗੋਲਫ ਕਲੱਬ ਵਿਚ ਸ਼ੁਰੂ ਹੋਵੇਗਾ, ਜਿਸ ਵਿਚ ਜਾਪਾਨ ਦੇ ਹਿਦੇਕੀ ਆਪਣੇ ਖਿਤਾਬ ਦਾ ਬਚਾਅ ਕਰਨ ਦੇ ਉਤਨਰਗੇ।

ਇਹ ਖ਼ਬਰ ਪੜ੍ਹੋ-ਪਾਕਿ ਤੇ ਵਿੰਡੀਜ਼ ਦੇ ਵਿਚਾਲੇ ਮੁਲਤਵੀ ਵਨ ਡੇ ਸੀਰੀਜ਼ ਦਾ ਆਯੋਜਨ ਜੂਨ 'ਚ ਹੋਵੇਗਾ
ਟੈਕਸਾਸ ਓਪਨ ਦੇ ਜੇਤੂ ਨੂੰ ਇਸ ਵਿਚ ਖੇਡਣ ਦਾ ਮੌਕਾ ਮਿਲੇਗਾ। ਲਾਹਿੜੀ ਇਸ ਤੋਂ ਪਹਿਲਾਂ 2015 ਅਤੇ 2016 ਵਿਚ ਮਾਸਟਰਸ ਟੂਰਨਾਮੈਂਟ ਵਿਚ ਖੇਡ ਚੁੱਕਿਆ ਹੈ, ਜਿਸ ਵਿਚ ਉਹ ਕ੍ਰਮਵਾਰ ਸਾਂਝੇ ਤੌਰ 'ਤੇ 49ਵੇਂ ਤੇ 42ਵੇਂ ਸਥਾਨ 'ਤੇ ਰਹੇ ਸਨ। ਉਹ 6 ਸਾਲ ਬਾਅਦ ਫਿਰ ਤੋਂ ਵੱਕਾਰੀ ਟੂਰਨਾਮੈਂਟ ਵਿਟ ਜਗ੍ਹਾ ਬਣਾਉਣ ਦੀ ਤਿਆਰੀ ਵਿਚ ਹਨ।

 

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News