ਅਨਿਲ ਕੁੰਬਲੇ ਫਿਰ ਤੋਂ ਬਣੇ ICC ਕ੍ਰਿਕਟ ਕਮੇਟੀ ਦੇ ਪ੍ਰਧਾਨ
Sunday, Mar 03, 2019 - 02:50 AM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਲੈੱਗ ਸਪਿਨਰ ਕੁੰਬਲੇ ਨੂੰ ਸ਼ਨੀਵਾਰ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. .ਸੀ. ਸੀ.) ਕ੍ਰਿਕਟ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਫਿਰ ਤੋਂ ਨਿਯੁਕਤ ਕੀਤਾ ਗਿਆ ਹੈ। ਉਹ 3 ਸਾਲ ਤੱਕ ਕਾਰਜਕਾਲ ਦੇ ਲਈ ਅਹੁਦੇ 'ਤੇ ਬਣੇ ਰਹਿਣਗੇ। ਕੁੰਬਲੇ ਇਸ ਤੋਂ ਪਹਿਲਾਂ ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ। 2012 'ਚ ਕੁੰਬਲੇ ਨੂੰ ਆਈ. ਸੀ. ਸੀ. ਕ੍ਰਿਕਟ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਤੇ ਸਾਲ 2013 'ਚ ਉਸ ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ।
Anil Kumble has been re-appointed as Chairman of the International Cricket Council (ICC) Cricket Committee to serve for a final three-year term. (File pic) pic.twitter.com/oPaEHR9yDW
— ANI (@ANI) March 2, 2019
ਸਾਲ 2008 'ਚ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ 'ਜੰਬੋਂ' ਨਾਂ ਦੇ ਮਸ਼ਹੂਰ ਕੁੰਬਲੇ ਨੇ ਕਈ ਪ੍ਰਬੰਧਕੀ ਅਹੁਦਿਆਂ 'ਤੇ ਕੰਮ ਕੀਤਾ। ਆਈ. ਸੀ. ਸੀ. ਕ੍ਰਿਕਟ ਕਮੇਟੀ ਦੇ ਮੈਂਬਰ ਤੇ ਪ੍ਰਧਾਨ ਬਣਨ ਤੋਂ ਬਾਅਦ ਸਾਲ 2016 'ਚ ਭਾਰਤੀ ਕ੍ਰਿਕਟ ਟੀਮ ਦੇ ਕੋਚ ਵੀ ਬਣੇ ਸਨ। ਅਨਿਲ ਕੁੰਬਲੇ ਨੇ ਜੂਨ 2016 'ਚ ਰਵੀ ਸ਼ਾਸਤਰੀ ਤੇ ਟਾਮ ਮੂਡੀ ਵਰਗੇ 57 ਦਿੱਗਜ਼ਾਂ ਨੂੰ ਪਛਾੜ ਕੇ ਭਾਰਤੀ ਟੀਮ ਦੇ ਕੋਚ ਬਣੇ ਸਨ। ਉਸਦੀ ਚੋਣ ਸਚਿਨ ਤੇਂਦੁਲਕਰ, ਸੌਰਵ ਗਾਂਗੁਲੀ ਤੇ ਵੀ. ਵੀ. ਐੱਸ. ਲਕਸ਼ਮਣ ਦੀ ਬੀ. ਸੀ. ਸੀ. ਆਈ ਦੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਕੀਤੀ ਸੀ। ਹਾਲਾਂਕਿ ਭਾਰਤੀ ਟੀਮ ਦੇ ਕੋਚ ਅਹੁਦੇ 'ਤੇ ਉਹ ਜ਼ਿਆਦਾ ਸਮੇਂ ਤੱਕ ਨਹੀਂ ਰਹੇ ਸਨ। ਇਕ ਸਾਲ ਬਾਅਦ ਜੂਨ 2017 'ਚ ਉਨ੍ਹਾਂ ਨੇ ਕੋਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।