ਭੜਕੇ ਫੁੱਟਬਾਲਰ ਨੇ ਭਾਰਤੀ ਰੈਫਰੀ ਨੂੰ ਮਾਰਿਆ ਮੁੱਕਾ, ਲਹੂ-ਲੁਹਾਨ ਹੋਇਆ ਚਿਹਰਾ (ਵੀਡੀਓ)

08/13/2020 1:44:27 PM

ਸਪੋਰਟਸ ਡੈਸਕ– ਲੰਡਨ ’ਚ ਸਪੋਰਟਿੰਗ ਕਲੱਬ ਮੁੰਡਾਈਲ ਅਤੇ ਐੱਨ.ਡਬਲਯੂ. ਲੰਡਨ ਫੁੱਟਬਾਲ ਕਲੱਬ ਵਿਚਾਲੇ ਖੇਡੇ ਗਏ ਫ੍ਰੈਂਡਲੀ ਮੈਚ ’ਚ ਉਸ ਸਮੇਂ ਮਾਹੌਲ ਖ਼ਰਾਬ ਹੋ ਗਿਆਜਦੋਂ ਇਕ ਫੁੱਟਬਾਲਰ ਨੇ ਰੈਫਰੀ ਸੱਤਿਅਮ ਟੋਕੀ ਦੇ ਰੈੱਡ ਕਾਰਡ ਵਿਖਾਉਣ ’ਤੇ ਮੁੱਕਾ ਮਾਰ ਦਿੱਤਾ। ਇਸ ਹਮਲੇ ਤੋਂ ਬਾਅਦ ਰੈਫਰੀ ਦੀ ਅੱਖ ਅਤੇ ਚਿਹਰੇ ’ਚੋਂ ਖੂਨ ਨਿਕਲਣ ਲੱਗਾ। ਮੈਦਾਨ ’ਤੇ ਮੌਜੂਦ ਦੂਜੇ ਖਿਡਾਰੀਆਂ ਨੂੰ ਰੈਫਰੀ ਦੇ ਬਚਾਅ ਲਈ ਅੱਗੇ ਆਉਣਾ ਪਿਆ। ਸੱਤਿਅਮ ਭਾਰਤੀ ਮੂਲ ਦੇ ਨਿਵਾਸੀ ਹਨ ਅਤੇ ਆਪਣੀ ਪਤਨੀ ਤੇ ਬੇਟੀ ਨਾਲ ਵੈਸਟ ਲੰਡਨ ’ਚ ਰਹਿੰਦੇ ਹਨ। 

PunjabKesari

ਸੱਤਿਅਮ ਟ੍ਰੇਨ ਕੰਡਕਟਰ ਹਨ ਅਤੇ ਫੁੱਟਬਾਲ ਕਲੱਬ ਲਈ ਰੈਫਰੀ ਦੇ ਤੌਰ ’ਤੇ ਫ੍ਰੀ ਸੇਵਾ ਦਿੰਦੇ ਹਨ। ਸੱਤਿਅਮ ਨੇ ਦੱਸਿਆ ਕਿ ਗਲਤ ਸ਼ਬਦਾਂ ਦੀ ਵਰਤੋਂ ਕਰਨ ’ਤੇ ਮੈਂ ਉਸ ਫੁੱਟਬਾਲਰ ਨੂੰ ਮੈਦਾਨ ਤੋਂ ਬਾਹਰ ਜਾਣ ਲਈ ਕਿਹਾ ਸੀ। ਮੈਦਾਨ ਤੋਂ ਬਾਹਰ ਜਾਂਦੇ ਸਮੇਂ ਖਿਡਾਰੀ ਨੇ ਮੈਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਉਸ ਨੂੰ ਮੈਦਾਨ ਤੋਂ ਬਾਹਰ ਵੇਖ ਲਵੇਗਾ। ਇਸ ਤੋਂ ਬਾਅਦ ਮੈਂ ਉਸ ਨੂੰ ਰੈੱਡ ਕਾਰਡ ਵਿਖਾਇਆ। 

ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਭੜਕੇ ਫੁੱਟਬਾਲਰ ਨੇ ਮੇਰੇ ’ਤੇ ਹਮਲਾ ਕਰ ਦਿੱਤਾ। ਇਕੱਦਮ ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਆ ਗਿਆ ਅਤੇ ਮੈਨੂੰ ਕੁਝ ਸਮੇਂ ਲਈ ਵਿਖਾਈ ਦੇਣਾ ਬੰਦ ਹੋ ਗਿਆ ਸੀ। ਖਿਡਾਰੀ ਨੇ ਚਿਹਰੇ ’ਤੇ ਹਮਲਾ ਕੀਤਾ ਸੀ ਜਿਸ ਨਾਲ ਮੇਰੇ ਮੂੰਹ ਅਤੇ ਅੱਖਾਂ ’ਚੋਂ ਖੂਨ ਵੱਗਣ ਲੱਗਾ ਅਤੇ ਮੈਦਾਨ ’ਤੇ ਮੌਜੂਦ ਦੂਜੇ ਖਿਡਾਰੀਆਂ ਨੇ ਮੇਰੀ ਮਦਦ ਕੀਤੀ। ਇਸ ਘਟਨਾ ਤੋਂ ਬਾਅਦ ਕਲੱਬ ਨੇ ਖਿਡਾਰੀ ਦੀ ਹਰਕਤ ਦੀ ਨਿੰਦਾ ਕਰਦੇ ਹੋਏ ਜਨਤਕ ਰੂਪ ਨਾਲ ਮੁਆਫੀ ਮੰਗੀ ਹੈ ਅਤੇ ਰੈਫਰੀ ਦੀ ਮਦਦ ਕਰਨ ਦੀ ਗੱਲ ਵੀ ਕੀਤੀ ਹੈ। 

 

ਇਸ ਮਾਮਲੇ ’ਚ ਫੁੱਟਬਾਲ ਐਸੋਸੀਏਸ਼ਨ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸ ਨੇ ਮੈਨੂੰ ਅਪਸ਼ਬਦ ਕਹੇ ਅਤੇ ਮਾਰਿਆ ਵੀ। ਪਹਿਲਾਂ ਮੈਂ ਚਾਹੁੰਦਾ ਸੀ ਕਿ ਉਸ ’ਤੇ ਕਾਰਵਾਈ ਨਾ ਹੋਵੇ, ਇਸ ਨਾਲ ਉਸ ਦਾ ਕਰੀਅਰ ਖ਼ਰਾਬ ਹੋ ਸਕਦਾ ਹੈ ਪਰ ਜੇਕਰ ਉਸ ਨੂੰ ਇੰਝ ਹੀ ਮੁਆਫ ਕਰ ਦਿੱਤਾ ਤਾਂ ਕੱਲ੍ਹ ਨੂੰ ਫਿਰ ਕਿਸੇ ਹੋਰ ਰੈਫਰੀ ਨਾਲ ਵੀ ਉਹ ਅਜਿਹਾ ਹੀ ਕਰੇਗਾ। 


Rakesh

Content Editor

Related News