ਐਂਡੀ ਮਰੇ ਚੀਨ ਓਪਨ ਦੇ ਕੁਆਰਟਰ ਫਾਈਨਲ ''ਚ
Wednesday, Oct 02, 2019 - 10:50 PM (IST)

ਬੀਜਿੰਗ— ਐਂਡੀ ਮਰੇ ਨੇ ਚੂਲੇ ਦੇ ਆਪ੍ਰੇੇਸ਼ਨ ਤੋਂ ਬਾਅਦ ਏ. ਟੀ. ਪੀ. ਟੂਰ 'ਤੇ ਪਹਿਲੀ ਵਾਰ ਲਗਾਤਾਰ ਦੋ ਸਿੰਗਲਜ਼ ਮੈਚ ਜਿੱਤੇ ਤੇ ਇਥੇ ਚੀਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾ ਲਈ ਹੈ।ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਮਰੇ ਨੇ ਬ੍ਰਿਟੇਨ ਦੇ ਆਪਣੇ ਸਾਥੀ ਖਿਡਾਰੀ ਕੈਮਰਨ ਨੋਰੀ ਨੂੰ ਲਗਭਗ 3 ਘੰਟੇ ਤਕ ਚੱਲੇ ਸਖਤ ਮੁਕਾਬਲੇ 'ਚ 7-6, 6-7, 6-1 ਨਾਲ ਹਰਾਇਆ। ਜਨਵਰੀ ਵਿਚ ਚੂਲੇ ਦਾ ਆਪ੍ਰੇਸ਼ਨ ਕਰਵਾਉਣ ਵਾਲਾ 32 ਸਾਲਾ ਮਰੇ ਵਿਸ਼ਵ ਰੈਂਕਿੰਗ ਵਿਚ 503 ਨੰਬਰ ਤਕ ਡਿੱਗ ਚੁੱਕਾ ਹੈ ਤੇ ਉਹ ਵਾਪਸੀ ਲਈ ਜੂਝ ਰਿਹਾ ਹੈ।