ਮਰੇ ਵੀ ਯੂ.ਐੱਸ. ਓਪਨ ਤੋਂ ਹਟੇ

08/27/2017 10:57:54 AM

ਨਿਊਯਾਰਕ— ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ ਦੇ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਹੀ ਵਿਸ਼ਵ ਦੇ ਦੂਜੇ ਨੰਬਰ ਦੇ ਟੈਨਿਸ ਸਟਾਰ ਬ੍ਰਿਟੇਨ ਦੇ ਐਂਡੀ ਮਰੇ ਲੱਕ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਹਟ ਗਏ ਹਨ। ਸਾਲ 2012 'ਚ ਇੱਥੇ ਚੈਂਪੀਅਨ ਰਹਿ ਚੁੱਕੇ ਮਰੇ ਨੇ ਪੱਤਰਕਾਰ ਸੰਮੇਲਨ 'ਚ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ''ਯਕੀਨੀ ਤੌਰ 'ਤੇ ਮੈਂ ਆਰਾਮ ਕਰਨ ਦੀ ਕੋਸ਼ਿਸ਼ ਕੀਤੀ। ਅਸਲ 'ਚ ਮੈਂ ਕੁਝ ਦਿਨਾਂ ਪਹਿਲੇ ਤੋਂ ਠੀਕ-ਠਾਕ ਮਹਿਸੂਸ ਕਰ ਰਿਹਾ ਸੀ ਪਰ ਟੂਰਨਾਮੈਂਟ ਜਿੱਤਣ ਦੇ ਲਈ ਮੇਰੇ ਲਈ ਇਹ ਬਹੁਤ ਘੱਟ ਹੈ। 

ਸਾਲ 2013 ਦੇ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮਰੇ ਕਿਸੇ ਗ੍ਰੈਂਡ ਸਲੈਮ ਟੂਰਨਾਮੈਂਟ ਤੋਂ ਹਟੇ ਹਨ। ਮਰੇ ਨੇ ਇਸ ਸਾਲ ਵਿੰਬਲਡਨ ਦੇ ਬਾਅਦ ਇਕ ਵੀ ਮੈਚ ਨਹੀਂ ਖੇਡਿਆ ਹੈ। ਇਸ ਤੋਂ ਪਹਿਲਾਂ ਉਹ ਸਿਨਸਿਨਾਟੀ 'ਚ ਵੀ ਨਹੀਂ ਖੇਡ ਸਕੇ ਸਨ। 28 ਅਗਸਤ ਤੋਂ 10 ਸਤੰਬਰ ਤੱਕ ਨਿਊਯਾਰਕ 'ਚ ਹੋਣ ਵਾਲੇ ਇਸ ਯੂ.ਐੱਸ. ਓਪਨ ਟੈਨਿਸ ਟੂਰਨਾਮੈਂਟ 'ਚ ਮਰੇ ਨੂੰ ਪਹਿਲੇ ਰਾਊਂਡ 'ਚ ਟੈਨਿਸ ਸਾਂਡ੍ਰੇਗਨ ਦੇ ਖਿਲਾਫ ਮੁਕਾਬਲੇ 'ਚ ਉਤਰਨਾ ਸੀ। ਮਰੇ ਤੋਂ ਪਹਿਲਾਂ ਵਿਸ਼ਵ ਦੇ 11ਵੇਂ ਨੰਬਰ ਦੇ ਖਿਡਾਰੀ ਕੈਨੇਡਾ ਦੇ ਮਿਲੋਸ ਰਾਓਨਿਕ ਵੀ ਯੂ.ਐੱਸ. ਓਪਨ ਤੋਂ ਹਟ ਚੁੱਕੇ ਹਨ। ਜਦਕਿ ਮਹਿਲਾਵਾਂ 'ਚ ਸਾਬਕਾ ਨੰਬਰ ਇਕ ਅਤੇ ਘਰੇਲੂ ਖਿਡਾਰਨ ਸੇਰੇਨਾ ਵਿਲੀਅਮਸ ਅਤੇ ਦੋ ਵਾਰ ਦੀ ਯੂ.ਐੱਸ. ਓਪਨ ਜੇਤੂ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਵੀ ਯੂ.ਐੱਸ. ਓਪਨ ਤੋਂ ਹਟਣ ਦਾ ਐਲਾਨ ਕੀਤਾ ਸੀ।


Related News