ਸਰਹੱਦ ਪਾਰ : ਅੱਤਵਾਦੀਆਂ ਦੀ ਗੋਲੀਬਾਰੀ ’ਚ ਪਾਕਿਸਤਾਨ ਫ਼ੌਜ ਦੇ 5 ਜਵਾਨ ਮਰੇ, 23 ਅੱਤਵਾਦੀ ਵੀ ਢੇਰ

Tuesday, May 28, 2024 - 10:35 AM (IST)

ਸਰਹੱਦ ਪਾਰ : ਅੱਤਵਾਦੀਆਂ ਦੀ ਗੋਲੀਬਾਰੀ ’ਚ ਪਾਕਿਸਤਾਨ ਫ਼ੌਜ ਦੇ 5 ਜਵਾਨ ਮਰੇ, 23 ਅੱਤਵਾਦੀ ਵੀ ਢੇਰ

ਗੁਰਦਾਸਪੁਰ (ਵਿਨੋਦ) : ਖ਼ੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ, ਟੈਂਕ ਅਤੇ ਖੈਬਰ ਜ਼ਿਲ੍ਹਿਆਂ ਵਿਚ ਦੋ ਦਿਨਾਂ ਦੌਰਾਨ ਖੁਫ਼ੀਆ ਜਾਣਕਾਰੀ ਆਧਾਰਿਤ ਆਪ੍ਰੇਸ਼ਨਾਂ ਵਿਚ ਪਾਕਿਸਤਾਨੀ ਫ਼ੌਜ ਦੇ ਪੰਜ ਜਵਾਨ ਮਾਰੇ ਗਏ। ਇਸ ਹਮਲੇ ਵਿਚ 23 ਅੱਤਵਾਦੀ ਵੀ ਮਾਰੇ ਗਏ। ਸਰਹੱਦੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਟੈਂਕ ਜ਼ਿਲ੍ਹੇ ’ਚ ਇਕ ਆਪ੍ਰੇਸ਼ਨ ਚਲਾਇਆ, ਜਿਸ ’ਚ 10 ਅੱਤਵਾਦੀ ਮਾਰੇ ਗਏ। 

ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ

ਦੂਜੀ ਕਾਰਵਾਈ ਖੈਬਰ ਜ਼ਿਲ੍ਹੇ ਦੇ ਬਾਗ ਜਨਰਲ ਇਲਾਕੇ ’ਚ ਹੋਈ, ਜਿਸ ’ਚ ਸੱਤ ਅੱਤਵਾਦੀ ਮਾਰੇ ਗਏ। ਹਾਲਾਂਕਿ ਗੋਲੀਬਾਰੀ ਦੌਰਾਨ ਪਾਕਿਸਤਾਨੀ ਫੌਜ ਦੇ ਪੰਜ ਜਵਾਨ ਵੀ ਮਾਰੇ ਗਏ ਸਨ। ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਅਨੁਸਾਰ 26 ਮਈ ਨੂੰ ਪੇਸ਼ਾਵਰ ਦੇ ਹਸਨ ਖੇਲ ਖੇਤਰ ’ਚ ਇਕ ਆਈ.ਬੀ.ਓ. ਦੌਰਾਨ ਇਕ ਕਪਤਾਨ ਅਤੇ ਇਕ ਸਿਪਾਹੀ ਮਾਰਿਆ ਗਿਆ ਸੀ, ਜਿਸ ਵਿਚ 6 ਅੱਤਵਾਦੀ ਵੀ ਮਾਰੇ ਗਏ ਸਨ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News