ਆਇਰਲੈਂਡ ਦੇ ਇਸ ਖਿਡਾਰੀ ਨੂੰ ਬਣਾਇਆ ਗਿਆ ਟੀ-20 ਟੀਮ ਦਾ ਨਵਾਂ ਕਪਤਾਨ

11/30/2019 5:32:52 PM

ਸਪੋਰਟਸ ਡੈਸਕ— ਐਂਡਰੀਊ ਬਾਲਬਰਨੀ ਨੂੰ ਆਇਰਲੈਂਡ ਦੀ ਟੀ20 ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਉਨ੍ਹਾਂ ਨੂੰ ਗੈਰੀ ਵਿਲਸਨ ਦੀ ਜਗ੍ਹਾ ਨਵਾਂ ਕਪਤਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬਾਲਬਰਨੀ ਹੁਣ ਆਇਰਲੈਂਡ ਲਈ ਤਿੰਨਾਂ ਫਾਰਮੈਟਾਂ 'ਚ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਵਿਲੀਅਮ ਪੋਰਟਰਫੀਲਡ ਦੀ ਜਗ੍ਹਾ ਟੈਸਟ ਅਤੇ ਵਨ-ਡੇ ਟੀਮ ਦਾ ਕਪਤਾਨ ਬਣਾਇਆ ਗਿਆ ਸੀ।PunjabKesari
ਆਇਰਲੈਂਡ ਟੀਮ ਦੇ ਮੁੱਖ ਕੋਚ ਗਰਾਹਮ ਫੋਰਡ ਨੇ ਕਿਹਾ ਕਿ ਪਿਛਲੇ 18 ਮਹੀਨੇ ਤੋਂ ਗੈਰੀ ਵਿਲਸਨ ਟੀ20 ਦੀ ਕਪਤਾਨੀ ਕਾਫ਼ੀ ਸ਼ਾਨਦਾਰ ਤਰੀਕੇ ਨਾਲ ਕਰ ਰਹੇ ਸਨ। ਇਹ ਉਨ੍ਹਾਂ ਦੇ ਹੀ ਅਨੁਭਵ ਅਤੇ ਲੀਡਰਸ਼ਿਪ ਦਾ ਨਤੀਜਾ ਸੀ ਕਿ ਆਇਰਲੈਂਡ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਟੀ-20 ਵਰਲਡ ਕੱਪ ਲਈ ਕੁਆਲੀਫਾਈ ਕੀਤਾ। ਉਨ੍ਹਾਂ ਨੇ ਟੀਮ ਦੀ ਲੋੜ ਨੂੰ ਸਮਝਿਆ ਅਤੇ ਨਵੇਂ ਕਪਤਾਨ ਦੇ ਰੂਪ 'ਚ ਬਾਲਬਰਨੀ ਨੂੰ ਪੂਰਾ ਸਹਿਯੋਗ ਦੇਣ ਲਈ ਉਹ ਪੂਰੀ ਤਰ੍ਹਾਂ ਤਿਆਰ ਹਨ।PunjabKesari
ਗੈਰੀ ਵਿਲਸਨ ਨੇ 26 ਮੈਚਾਂ 'ਚ ਕਪਤਾਨੀ ਕੀਤੀ, ਜਿਸ 'ਚੋਂ ਆਇਰਲੈਂਡ ਨੇ 12 ਮੈਚ ਜਿੱਤੇ ਅਤੇ 13 'ਚ ਹਾਰ ਦਾ ਸਾਹਮਣਾ ਕਰਨਾ ਪਿਆ। 2016 'ਚ ਪਾਪੁਆ ਨਿਉ ਗਿਨੀ ਖਿਲਾਫ ਉਨ੍ਹਾਂ ਨੇ ਪਹਿਲੀ ਵਾਰ ਕਪਤਾਨੀ ਕੀਤੀ ਸੀ ਅਤੇ 2018 'ਚ ਉਨ੍ਹਾਂ ਨੂੰ ਫੁੱਲ ਟਾਈਮ ਕਪਤਾਨ ਬਣਾ ਦਿੱਤਾ ਗਿਆ।

ਵਿਲਸਨ ਨੇ ਕਿਹਾ ਕਿ ਮੈਂ ਬਚਪਨ 'ਚ ਆਇਰਲੈਂਡ ਦੀ ਕਪਤਾਨੀ ਕਰਨ ਦਾ ਸੁਪਨਾ ਵੇਖਿਆ ਸੀ ਅਤੇ ਉਹ ਪੂਰਾ ਹੋਇਆ। ਇਕ ਖਿਡਾਰੀ ਦੇ ਤੌਰ 'ਤੇ ਮੈਂ ਟੀਮ 'ਚ ਯੋਗਦਾਨ ਦੇਣ ਲਈ ਉਤਸ਼ਾਹਿਤ ਹਾਂ ਅਤੇ ਬਾਲਬਰਨੀ ਦੇ ਨਾਲ ਮਿਲ ਕੇ ਟੀਮ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰਾਗਾਂ। ਮੈਨੂੰ ਲੱਗਦਾ ਹੈ ਕਿ ਉਹ ਇਕ ਬਿਤਹਰ ਕਪਤਾਨ ਸਾਬਤ ਹੋਣਗੇ।PunjabKesari


Related News