ਗੋਲਡਨ ਗਰਲ ਅਵਨੀ ਲੇਖਰਾ ਨੂੰ ਤੋਹਫ਼ਾ, ਆਨੰਦ ਮਹਿੰਦਰਾ ਦੇਣਗੇ ਦਿਵਿਆਂਗਾਂ ਲਈ ਵਿਸ਼ੇਸ਼ ਤੌਰ 'ਤੇ ਬਣੀ ਪਹਿਲੀ SUV

Monday, Aug 30, 2021 - 04:51 PM (IST)

ਨਵੀਂ ਦਿੱਲੀ : ਭਾਰਤ ਦੀ ਅਵਨੀ ਲੇਖਰਾ ਨੇ ਸੋਮਵਾਰ ਨੂੰ ਇੱਥੇ ਟੋਕੀਓ ਪੈਰਾਲੰਪਿਕ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਦੇ ਕਲਾਸ ਐੱਸ.ਐੱਚ.1 ਵਿਚ ਸੋਨਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਅਵਨੀ ਨੇ ਫਾਈਨਲ ਵਿਚ 249.6 ਅੰਕ ਬਣਾ ਕੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਪਹਿਲਾ ਸਥਾਨ ਹਾਸਲ ਕੀਤਾ। ਅਵਨੀ ਪੈਰਾਲੰਪਿਕ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਹੈ। ਉਥੇ ਹੀ ਅਵਨੀ ਨੂੰ ਇਸ ਜਿੱਤ ਮਗਰੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। 

ਇਹ ਵੀ ਪੜ੍ਹੋ: ਟੋਕੀਓ ਪੈਰਾਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ, ਨਿਸ਼ਾਨੇਬਾਜ਼ੀ ’ਚ ਅਵਨੀ ਲੇਖਰਾ ਨੇ ਰਚਿਆ ਇਤਿਹਾਸ

PunjabKesari

ਇਸੇ ਤਰ੍ਹਾਂ ਆਨੰਦ ਮਹਿੰਦਰਾ ਨੇ ਅਵਨੀ ਨੂੰ ਦਿਵਿਆਂਗਾਂ ਲਈ ਬਣੀ ਪਹਿਲੀ ਐੱਸ.ਯੂ.ਵੀ ਤੋਹਫ਼ੇ ਵਿਚ ਦੇਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਟਵੀਟ ਕਰਕੇ ਲਿਖਿਆ, ‘ਇਕ ਹਫ਼ਤੇ ਪਹਿਲਾਂ ਦੀਪਾ ਮਲਿਕ ਨੇ ਉਨ੍ਹਾਂ ਨੂੰ ਦਿਵਿਆਂਗਾਂ ਲਈ ਐੱਸ.ਯੂ.ਵੀ. ਬਣਾਉਣ ਦਾ ਸੁਝਾਅ ਦਿੱਤਾ ਸੀ। ਅਜਿਹੀ ਐੱਸ.ਯੂ.ਵੀ. ਦੀਪਾ ਟੋਕੀਓ ਵਿਚ ਇਸਤੇਮਾਲ ਕਰਦੀ ਹੈ। ਇਸ ਤੋਂ ਬਾਅਦ ਮੈਂ ਆਪਣੇ ਸਹਿਯੋਗੀ ਅਤੇ ਡਿਵੈਲਪਮੈਂਟ ਹੈੱਡ ਵੇਲੂ ਨੂੰ ਬੇਨਤੀ ਕੀਤੀ ਕਿ ਉਹ ਇਸ ਚੁਣੌਤੀ ਨੂੰ ਸਵੀਕਾਰ ਕਰਨ ਅਤੇ ਸਾਕਾਰ ਕਰਨ। ਖੈਰ, ਵੇਲੂ, ਮੈਂ ਤੁਹਾਡੇ ਵੱਲੋਂ ਬਣਾਈ ਗਈ ਅਜਿਹੀ ਪਹਿਲੀ ਕਾਰ ਨੂੰ ਅਵਨੀ ਲੇਖਰਾ ਨੂੰ ਤੋਹਫ਼ੇ ਵਿਚ ਦੇਣਾ ਚਾਵਾਂਗਾ।’

ਪੈਰਾਲੰਪਿਕ: ਸੋਨ ਤਮਗਾ ਜਿੱਤਣ ਵਾਲੀ ਅਵਨੀ ਲੇਖਰਾ ਨਾਲ ਵਾਪਰਿਆ ਸੀ ਭਿਆਨਕ ਹਾਦਸਾ, ਨਹੀਂ ਮੰਨੀ ਕਦੇ ਹਾਰ

ਦੱਸ ਦੇਈਏ ਕਿ ਇਹ ਭਾਰਤ ਦਾ ਇਨ੍ਹਾਂ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਵੀ ਪਹਿਲਾ ਤਮਗਾ ਹੈ। ਟੋਕੀਓ ਪੈਰਾਲੰਪਿਕ ਵਿਚ ਵੀ ਇਹ ਦੇਸ਼ ਦਾ ਪਹਿਲਾ ਸੋਨ ਤਮਗਾ ਹੈ। ਪੈਰਾਲੰਪਿਕ ਖੇਡਾਂ ਵਿਚ ਤਮਗਾ ਜਿੱਤਣ ਵਾਲੀ ਅਵਨੀ ਲੇਖਰਾ ਤੀਜੀ ਭਾਰਤੀ ਮਹਿਲਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News