ਆਨੰਦ ਨੇ ਐਡਮਸ ਨਾਲ ਵੀ ਬਾਜ਼ੀ ਡਰਾਅ ਖੇਡੀ

12/05/2017 2:25:15 AM

ਲੰਡਨ— 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਲੰਡਨ ਕਲਾਸਿਕ ਦੇ ਦੂਜੇ ਦੌਰ 'ਚ ਸਫੈਦ ਮੋਹਰਿਆਂ ਨਾਲ ਖੇਡਣ ਦੇ ਬਾਵਜੂਦ ਇੰਗਲੈਂਡ ਦੇ ਮਾਈਕਲ ਐਡਮਸ ਨਾਲ ਅੰਕ ਵੰਡਣੇ ਪਏ। ਆਨੰਦ ਨੇ ਪਹਿਲੇ ਦੌਰ 'ਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨਾਲ ਵੀ ਬਾਜ਼ੀ ਡਰਾਅ ਖੇਡੀ ਸੀ। ਐਡਮਸ ਨਾਲ ਉਸ ਦੀ ਬਾਜ਼ੀ 48 ਚਾਲਾਂ ਤਕ ਚੱਲੀ, ਜਿਸ ਤੋਂ ਬਾਅਦ ਦੋਵੇਂ ਖਿਡਾਰੀ ਬਾਜ਼ੀ ਡਰਾਅ ਕਰਾਉਣ 'ਤੇ ਸਹਿਮਤ ਹੋ ਗਏ। ਹੁਣ ਆਨੰਦ ਦਾ ਦੋ ਬਾਜ਼ੀਆਂ 'ਚੋਂ ਇਕ ਅੰਕ ਹੈ। 

PunjabKesari
ਦੁਨੀਆ ਦੇ ਚੋਟੀ ਦੇ 10 ਖਿਡਾਰੀਆਂ ਵਿਚਾਲੇ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਅਜੇ ਤਕ ਕਿਸੇ ਵੀ ਬਾਜ਼ੀ ਦਾ ਨਤੀਜਾ ਨਹੀਂ ਨਿਕਲਿਆ ਤੇ ਲਗਾਤਾਰ ਦੂਜੇ ਦਿਨ ਸਾਰੀਆਂ ਪੰਜੇ ਬਾਜ਼ੀਆਂ ਡਰਾਅ 'ਤੇ ਛੁੱਟੀਆਂ। ਇਸ ਤਰ੍ਹਾਂ ਸਾਰੇ ਖਿਡਾਰੀਆਂ ਦਾ ਅਜੇ 1-1 ਅੰਕ ਹੈ। ਹੋਰਨਾਂ ਬਾਜ਼ੀਆਂ 'ਚ ਨਾਰਵੇ ਦੇ ਮੈਗਨਸ ਕਾਰਲਸਨ ਨੇ ਰੂਸ ਦੇ ਸਰਗੇਈ ਕਰਜ਼ਾਕਿਨ, ਫਰਾਂਸ ਦੇ ਮੈਕਸਿਮ ਵਾਚੀਅਰ ਲਾਗ੍ਰੇਵ ਨੇ ਨਾਕਾਮੁਰਾ ਨਾਲ, ਅਮਰੀਕਾ ਦੇ ਫੈਬਿਆਨੋ ਕਾਰੂਆਨਾ ਨੇ ਅਰਮੀਨੀਆ ਦੇ ਲੇਵੋਨ ਆਰੋਨੀਅਨ ਨਾਲ ਅਤੇ ਅਮਰੀਕਾ ਦੇ ਵੇਸਲੀ ਸੋ ਨੇ ਰੂਸ ਦੇ ਇਯਾਨ ਨੇਪੋਮਿਨਿਯਾਚੀ ਨਾਲ ਅੰਕ ਵੰਡੇ। ਰਾਊਂਡ ਰੌਬਿਨ ਆਧਾਰ 'ਤੇ ਖੇਡੇ ਜਾ ਰਹੇ ਇਸ 3,00,000 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ 'ਚ ਆਨੰਦ ਦਾ ਹੁਣ ਅਗਲਾ ਮੁਕਾਬਲਾ ਕਾਰਲਸਨ ਨਾਲ ਹੋਵੇਗਾ।


Related News