ਪੰਘਾਲ ਵਰਲਡ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ
Tuesday, Sep 17, 2019 - 06:17 PM (IST)

ਸਪੋਰਸਟ ਡੈਸਕ— ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ (52 ਕਿੱਲੋ) ਨੇ ਪਹਿਲੇ ਵਰਲਡ ਚੈਂਪੀਅਨਸ਼ਿਪ ਤਮਗੇ ਦੇ ਵੱਲ ਕਦਮ ਵਧਾਉਂਦੇ ਹੋਏ ਤੁਰਕੀ ਦੇ ਬਾਤੂਹਾਨ ਸੀਫਕੀ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਦਾਖਲ ਕਰ ਲਿਆ। ਦੂਜੀ ਪ੍ਰਮੁੱਖਤਾ ਪ੍ਰਾਪਤ ਪੰਘਾਲ ਨੇ 5.0 ਨਾਲ ਜਿੱਤ ਦਰਜ ਕੀਤੀ। ਹੁਣ ਉਨ੍ਹਾਂ ਦਾ ਸਾਹਮਣਾ ਫਿਲੀਪੀਨਸ ਦੇ ਕਾਰਲੋ ਪਾਲਾਮ ਨਾਲ ਹੋਵੇਗਾ ਜੋ ਪਿਛਲੇ ਸਾਲ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪੰਘਾਲ ਤੋਂ ਹਾਰ ਗਏ ਸਨ। ਪਾਲਾਮ ਨੇ ਕੋਰੀਆ ਦੇ ਜੋ ਸੇਹਯੋਂਗ ਨੂੰ ਹਰਾਇਆ। ਬੁਲਗਾਰੀਆ 'ਚ ਸਟਰਾਂਜਾ ਮੈਮੋਰੀਅਲ ਟੂਰਨਾਮੈਂਟ 'ਚ ਦੋ ਵਾਰ ਸੋਨ ਤਮਗਾ ਜਿੱਤ ਚੁੱਕੇ ਪੰਘਾਲ 2017 ਵਰਲਡ ਚੈਪੀਅਨਸ਼ਿਪ ਦੇ ਕੁਆਟਰ ਫਾਈਨਲ 'ਚ ਹਾਰ ਗਏ ਸਨ।