ਅਮਿਤ ਨੇ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ. ''ਚ ਸੋਨ ਤਮਗਾ ਜਿੱਤਿਆ

Sunday, Jun 24, 2018 - 04:23 PM (IST)

ਅਮਿਤ ਨੇ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ. ''ਚ ਸੋਨ ਤਮਗਾ ਜਿੱਤਿਆ

ਨਵੀਂ ਦਿੱਲੀ— ਭਾਰਤ ਦੇ ਅਮਿਤ ਕੁਮਾਰ ਸਰੋਹਾ ਨੇ ਟਿਊਨੀਸ਼ੀਆ 'ਚ ਵਿਸ਼ਵ ਪੈਰਾ ਐਥਲੈਟਿਕਸ ਗ੍ਰਾਂ ਪ੍ਰੀ 'ਚ ਪੁਰਸ਼ਾਂ ਦੇ ਡਿਸਕਸ ਥਰੋਅ ਐੱਫ 51 ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਵ੍ਹੀਲਚੇਅਰ 'ਚ ਰਹਿਣ ਵਾਲੇ ਇਸ ਭਾਰਤੀ ਖਿਡਾਰੀ ਨੇ 29.42 ਮੀਟਰ ਦੇ ਪ੍ਰਦਰਸ਼ਨ ਦੇ ਨਾਲ ਸੋਨ ਤਮਗਾ ਜਿੱਤਿਆ। 

ਇਹ ਉਨ੍ਹਾਂ ਦਾ ਸੈਸ਼ਨ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਵੀ ਹੈ। ਅਮਿਤ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਹੈ। ਪੁਰਸ਼ਾਂ ਦੇ ਸ਼ਾਟ ਪੁੱਟ 'ਚ ਕੁਨੀਆ ਸੁਜੀਤ ਨੇ 11.47 ਮੀਟਰ ਗੋਲਾ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਦੇ ਹੀ ਭਗਤ ਸਿੰਘ (11.19 ਮੀਟਰ) ਦੂਜੇ ਸਥਾਨ 'ਤੇ ਰਹੇ।


Related News