ਆਮਿਰ ਖਾਨ ਨੂੰ ਵੀ ਪਸੰਦ ਆ ਰਿਹਾ ਹੈ ਕ੍ਰਿਕਟ ਦਾ ਇਹ ਸੁਪਰਸਟਾਰ

11/12/2017 7:57:11 PM

ਨਵੀਂ ਦਿੱਲੀ— ਸੁਪਰਸਟਾਰ ਆਮਿਰ ਖਾਨ ਨੇ ਦੇਸ਼ ਦੇ ਨੌਜਵਾਨ ਖਿਡਾਰੀਆਂ ਦਾ ਸਮਰਥਨ ਕਰਨ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸਹਾਰਨਾ ਕੀਤੀ ਹੈ। ਉਹ ਇਸ ਤੋਂ ਪਹਿਲਾਂ ਇਸ ਸ਼ੋ 'ਚ ਕੋਹਲੀ ਦੇ ਨਾਲ ਆਏ ਸਨ। ਵਿਰੋਟ ਕੋਹਲੀ ਫਾਊਂਡੇਸ਼ਨ ਵਲੋਂ ਆਯੋਜਿਤ ਇੰਡੀਅਨ ਸਪੋਰਟਸ ਆਨਰ ਅਵਾਰਡਸ ਦੇ ਪਹਿਲੇ ਸੈਸ਼ਨ ਦੌਰਾਨ ਸ਼ਨੀਵਾਰ ਨੂੰ ਆਮੀਰ ਖਾਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਵਿਰਾਟ ਕੋਹਲੀ ਦੇਸ਼ 'ਚ ਨੌਜਵਾਨ ਖਿਡਾਰੀਆਂ ਨੂੰ ਸਮਰਥਨ ਦੇਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਜੋਂ ਕਿ ਇਸ ਸ਼ਾਨਦਾਰ ਵਿਚਾਰ ਹੈ।
ਆਮਿਰ  ਖਾਨ ਤੋਂ ਇਲਾਵਾ ਕੋਰੀਯੋਗ੍ਰਾਫਰ ਫਿਮਲ ਨਿਰਮਾਤਾ ਫਰਾਹ ਖਾਨ ਅਤੇ ਖੇਲ ਜਗਤ ਦੇ ਹੋਰ ਸਿਤਾਤੇ ਵੀ ਪ੍ਰੋਗਰਾਮ 'ਚ ਸ਼ਾਮਲ ਹੋਏ ਕੋਹਲੀ ਅਤੇ ਉਸ ਦੀ ਪ੍ਰੇਮਿਕਾ ਅਨੁਸ਼ਕਾ ਸ਼ਰਮਾ ਇਕ ਸਾਥ ਰੇਡ ਕਾਰਪੇਂਟ 'ਤੇ ਚੱਲੇ।

PunjabKesari
ਅਭਿਨੇਤਾ ਸਿਧਾਰਥ ਮਲਹੋਤਰਾ ਨੇ ਕਿਹਾ ਕਿ ਅੱਜ ਬਹੁਤ ਵਧੀਆ ਗੱਲ ਇਹ ਹੈ ਕਿ ਅਸੀਂ ਦੇਸ਼ ਲਈ ਖੇਡਾਂ 'ਚ ਯੋਗਦਾਨ ਦੇਣ ਵਾਲੇ ਖਿਡਾਰੀਆਂ ਦਾ ਸਨਮਾਨ ਦੇ ਰਹੇ ਹਾਂ।
ਸਿਧਾਰਥ ਨੇ ਅੱਗੇ ਕਿਹਾ ਕਿ ਮੈਂ ਇੱਥੇ ਉਨ੍ਹਾਂ ਨੂੰ ਸਮਰਥਨ ਦੇਣ ਆਇਆ ਹਾਂ ਬਚਪਨ 'ਚ ਰਗਬੀ, ਫੁੱਟਬਾਲ, ਬਾਸਕਿਟਬਾਲ ਖੇਡਦਾ ਸੀ ਇਸ ਲਈ ਖੇਡ ਦੇ ਲਈ ਹੁਣ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਅੱਜ ਦਾ ਆਯੋਜਿਤ ਇਸ ਲਈ ਖਾਸ ਹੈ ਕਿਉਂਕਿ ਉਹ ਕ੍ਰਿਕਟ ਤੋਂ ਇਲਾਵਾ ਹੋਰ ਖੇਡਾਂ ਨੂੰ ਸਮਰਥਨ ਦੇ ਰਹੇ ਹਨ। ਟੈਨਿਸ ਖਿਡਾਰੀ ਸਾਨੀਆ ਮਿਰਜਾ ਨੇ ਕਿਹਾ ਕਿ ਵਿਰਾਟ ਇਕ ਬਿਹਤਰੀਨ ਕੰਮ ਕਰ ਰਿਹਾ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਾਫੀ ਸ਼ਾਨਦਾਰ ਬੱਲੇਬਾਜ਼ੀ ਕਰ ਰਿਹਾ ਹੈ ਅਤੇ ਭਾਰਤੀ ਟੀਮ ਕੋਲ ਕਾਫੀ ਵਧੀਆ ਕਪਤਾਨ ਹੈ ਪਰ ਉਹ ਬਹੁਤ ਵਧੀਆ ਹੈ ਕਿ ਉਹ ਇਕ ਖਿਡਾਰੀ ਦੇ ਰੂਪ 'ਚ ਖੇਡਾਂ 'ਚ ਬਦਲਾਅ ਲਿਆ ਰਿਹਾ ਹੈ ਅਤੇ ਦੇਸ਼ 'ਚ ਹੋਰ ਖੇਡਾਂ ਨੂੰ ਵਾਧਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

PunjabKesari
ਨਿਰਦੇਸ਼ਕ ਫਰਾਹ ਖਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਾਨੀਆ ਨੇ ਜੀਵਨ 'ਤੇ ਇਕ ਫਿਲਮ ਬਣਨੀ ਚਾਹੀਦਾ ਹੈ ਮੈਂ ਨਹੀਂ ਜਾਣਦੀ ਕਿ ਮੈਂ ਇਸ ਨੂੰ ਬਣਾ ਸਕਾਂਗੀ ਜਾ ਨਹੀਂ ਕਿਉਂਕਿ ਖੇਡਾਂ ਦੇ ਬਾਰੇ 'ਚ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਜੇਕਰ ਇਸ ਤਰ੍ਹਾਂ ਹੋਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਕਿਉਂਕਿ ਉਹ ਮੇਰੀ ਵਧੀਆ ਦੋਸਤਾਂ 'ਚੋਂ ਇਕ ਹੈ। ਹੁਣ ਮੇਰੇ ਮੰਨ 'ਚ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਹੈ। 


Related News