ਕ੍ਰਿਕਟ ਸੱਟੇਬਾਜ਼ ਗਿਰੋਹ ਦਾ ਪਰਦਾਫਾਸ਼; 14.58 ਕਰੋੜ ਰੁਪਏ ਬਰਾਮਦ, 9 ਲੋਕ ਗ੍ਰਿਫ਼ਤਾਰ

Saturday, Jun 15, 2024 - 12:33 PM (IST)

ਕ੍ਰਿਕਟ ਸੱਟੇਬਾਜ਼ ਗਿਰੋਹ ਦਾ ਪਰਦਾਫਾਸ਼; 14.58 ਕਰੋੜ ਰੁਪਏ ਬਰਾਮਦ, 9 ਲੋਕ ਗ੍ਰਿਫ਼ਤਾਰ

ਉਜੈਨ- ਮੱਧ ਪ੍ਰਦੇਸ਼ ਦੇ ਉਜੈਨ ’ਚ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਛਾਪੇਮਾਰੀ ਕਰ ਕੇ ਸੱਟੇਬਾਜ਼ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ 14.58 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਟੀ-20 ਕ੍ਰਿਕਟ ਵਿਸ਼ਵ ਕੱਪ ਅਤੇ ਆਨਲਾਈਨ ਗੇਮ ’ਤੇ ਸੱਟਾ ਲਾਉਣ ਵਾਲੇ ਇਕ ਗਿਰੋਹ ਬਾਰੇ ਸੂਚਨਾ ਮਿਲੀ ਸੀ। ਉਜੈਨ ਰੇਂਜ ਦੇ ਆਈ. ਜੀ. ਸੰਤੋਸ਼ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿਊਸ਼ ਚੋਪੜਾ ਨਾਂ ਦਾ ਵਿਅਕਤੀ ਵੱਡੇ ਪੱਧਰ ’ਤੇ ਆਨਲਾਈਨ ਸੱਟੇਬਾਜ਼ੀ ’ਚ ਸ਼ਾਮਲ ਹੈ। ਪੁਲਸ ਟੀਮਾਂ ਨੇ ਮੁਸੱਦੀਪੁਰਾ ਅਤੇ 19 ਡਰੀਮ ਕਾਲੋਨੀ ਸਮੇਤ 2-3 ਇਲਾਕਿਆਂ ’ਚ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ- 50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ, 17 ਘੰਟੇ ਚਲੀ ਬਚਾਅ ਮੁਹਿੰਮ ਮਗਰੋਂ ਹਾਰੀ ਜ਼ਿੰਦਗੀ ਦੀ ਜੰਗ

ਆਈ. ਜੀ. ਨੇ ਅੱਗੇ ਦੱਸਿਆ ਕਿ 14.58 ਕਰੋੜ ਰੁਪਏ ਦੀ ਨਕਦੀ ਅਤੇ ਪਾਊਂਡ ਅਤੇ ਡਾਲਰ ਸਮੇਤ 7 ਦੇਸ਼ਾਂ ਦੀਆਂ ਕਰੰਸੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ 40 ਤੋਂ ਵੱਧ ਮੋਬਾਇਲ ਫੋਨ, ਲੈਪਟਾਪ ਅਤੇ ਹੋਰ ਗੈਜੇਟ ਵੀ ਜ਼ਬਤ ਕੀਤੇ ਗਏ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੱਧ ਪ੍ਰਦੇਸ਼ ਦੇ ਨੀਮਚ ਅਤੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਹ ਸਾਰੇ ਲੋਕ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਸਨ। ਮੁੱਖ ਦੋਸ਼ੀ ਪਿਊਸ਼ ਚੋਪੜਾ ਨੂੰ ਫੜਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਈ ਵਾਰ ਵਿਦੇਸ਼ ਜਾ ਚੁੱਕਾ ਹੈ। ਸੰਤੋਸ਼ ਕੁਮਾਰ ਸਿੰਘ ਨੇ ਕਿਹਾ ਕਿ ਅਸੀਂ ਇਹ ਯਕੀਨੀ ਕਰਨ ਲਈ ਲੁੱਕ-ਆਊਟ ਸਰਕੂਲਰ ਜਾਰੀ ਕਰਨ ਜਾ ਰਹੇ ਹਾਂ ਕਿ ਉਹ ਦੇਸ਼ ਤੋਂ ਨਾ ਦੌੜਨ। ਇਸ ਸਬੰਧ ਵਿਚ ਆਮਦਨ ਟੈਕਸ ਵਿਭਾਗ, ਈਡੀ ਅਤੇ ਹੋਰ ਏਜੰਸੀਆਂ ਨੂੰ ਵੀ ਸੂਚਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਇਸ ਸੂਬੇ ਦੀ ਸਰਕਾਰ ਵਲੋਂ ਕੁੜੀਆਂ ਨੂੰ ਮਹੀਨਾਵਾਰ ਭੱਤਾ ਦੇਣ ਦਾ ਐਲਾਨ, ਇਨ੍ਹਾਂ ਵਿਦਿਆਰਥਣਾਂ ਨੂੰ ਮਿਲੇਗਾ ਲਾਭ


author

Tanu

Content Editor

Related News