ਬਾਲੀਵੁੱਡ ਦੇ ਇਸ ਸੁਪਰਸਟਾਰ ਨੇ 15 ਦੀ ਉਮਰ ਛੱਡਿਆ ਘਰ, ਖਰੀਦਦਾ ਹੈ ਸੈਕਿੰਡ ਹੈਂਡ ਕੱਪੜੇ

05/21/2024 2:13:14 PM

ਮੁੰਬਈ (ਬਿਊਰੋ): ਬਾਲੀਵੁੱਡ ਸਿਤਾਰਿਆਂ ਦੇ ਬੱਚੇ ਅਕਸਰ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਦੇ ਹਨ ਅਤੇ ਫ਼ਿਲਮਾਂ 'ਚ ਆਪਣਾ ਕਰੀਅਰ ਬਣਾਉਂਦੇ ਹਨ ਪਰ ਇਕ ਸੁਪਰਸਟਾਰ ਅਜਿਹਾ ਵੀ ਹੈ ਜਿਸ ਦਾ ਬੇਟਾ ਹਮੇਸ਼ਾ ਹੀ ਲਾਈਮਲਾਈਟ ਤੋਂ ਦੂਰ ਰਿਹਾ ਹੈ ਅਤੇ ਉਹ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਫ਼ਿਲਮਾਂ 'ਚ ਕਰੀਅਰ ਨਹੀਂ ਬਣਾਉਣਾ ਚਾਹੁੰਦਾ। ਅਸੀਂ  ਜਿਸ ਸਟਾਰਕਿਡ ਦੀ ਗੱਲ ਕਰ ਰਹੇ ਹਾਂ ਉਹ ਹੈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਦਾ ਬੇਟਾ ਆਰਵ। ਹਾਲ ਹੀ 'ਚ ਅਕਸ਼ੇ ਕੁਮਾਰ ਨੇ ਕ੍ਰਿਕਟਰ ਸ਼ਿਖਰ ਧਵਨ ਦੇ ਟਾਕ ਸ਼ੋਅ 'ਧਵਨ ਕਰੇਗਾ' ਦੇ ਪਹਿਲੇ ਐਪੀਸੋਡ 'ਚ ਹਿੱਸਾ ਲਿਆ ਸੀ। ਇਸ ਦੌਰਾਨ ਅਦਾਕਾਰ ਨੇ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਕਈ ਅਣਸੁਣੀਆਂ ਕਹਾਣੀਆਂ ਸਾਂਝੀਆਂ ਕੀਤੀਆਂ।

ਇਹ ਖ਼ਬਰ ਵੀ ਪੜ੍ਹੋ - ਵਾਰਾਨਸੀ ਪੁੱਜੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ, ਕੀਤੀ ਮਾਂ ਗੰਗਾ ਦੀ ਆਰਤੀ

ਦੱਸ ਦਈਏ ਕਿ ਗੱਲਬਾਤ ਦੌਰਾਨ ਅਕਸ਼ੇ ਕੁਮਾਰ ਨੇ ਸ਼ਿਖਰ ਧਵਨ ਨੂੰ ਦੱਸਿਆ ਕਿ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨੇ ਉਨ੍ਹਾਂ ਦੇ ਬੇਟੇ ਆਰਵ ਨੂੰ ਬਹੁਤ ਵਧੀਆ ਢੰਗ ਨਾਲ ਪਾਲਿਆ ਹੈ। ਉਹ ਕਹਿੰਦੇ ਹਨ, 'ਮੇਰਾ ਬੇਟਾ ਆਰਵ ਬਹੁਤ ਸਾਦਾ ਹੈ, ਜਦ ਕਿ ਮੇਰੀ ਬੇਟੀ ਸ਼ਾਪਿੰਗ ਦੀ ਸ਼ੌਕੀਨ ਹੈ। ਅਸੀਂ ਕਦੇ ਵੀ ਆਰਵ ਨੂੰ ਕਿਸੇ ਚੀਜ਼ ਲਈ ਮਜਬੂਰ ਨਹੀਂ ਕੀਤਾ।
ਅਦਾਕਾਰ ਨੇ ਅੱਗੇ ਕਿਹਾ, 'ਉਹ ਫਿਲਮਾਂ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਉਹ ਮੇਰੇ ਕੋਲ ਆਇਆ ਅਤੇ ਮੈਨੂੰ ਕਿਹਾ ਕਿ ਮੈਂ ਫ਼ਿਲਮਾਂ ਨਹੀਂ ਕਰਨਾ ਚਾਹੁੰਦਾ, ਜਿਸ 'ਤੇ ਮੈਂ ਕਿਹਾ ਕਿ ਇਹ ਤੁਹਾਡੀ ਜ਼ਿੰਦਗੀ ਹੈ ਅਤੇ ਜੋ ਤੁਹਾਨੂੰ ਸਹੀ ਲੱਗੇ ਉਹ ਕਰੋ। ਅਦਾਕਾਰ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਫੈਸ਼ਨ ਵਿੱਚ ਕਰੀਅਰ ਬਣਾਉਣਾ ਚਾਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਆਇਸ਼ਾ ਸਿੰਘ ਦਾ ਵਿਗੜਿਆ ਚਿਹਰਾ,  ਫੋਟੋ ਪੋਸਟ ਕਰ ਦਿੱਤੀ ਜਾਣਕਾਰੀ

ਦੱਸਣਯੋਗ ਹੈ ਕਿ ਆਪਣੇ ਬੇਟੇ ਦੀ ਸਾਦਗੀ ਦੀ ਤਾਰੀਫ਼ ਕਰਦੇ ਹੋਏ ਅਕਸ਼ੈ ਕੁਮਾਰ ਨੇ ਕਿਹਾ ਕਿ ਉਹ 15 ਸਾਲ ਦੀ ਉਮਰ ਤੋਂ ਘਰ ਤੋਂ ਬਾਹਰ ਰਹਿ ਰਹੇ ਹਨ ਅਤੇ ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ। ਉਹ ਸਾਦਾ ਜੀਵਨ ਬਤੀਤ ਕਰਦਾ ਹੈ। ਆਪਣਾ ਕੰਮ ਕਰਦਾ ਹੈ। ਉਹ ਆਪਣੇ ਕੱਪੜੇ ਆਪ ਧੋਂਦਾ ਹੈ ਅਤੇ ਉਹ ਬਹੁਤ ਵਧੀਆ ਖਾਣਾ ਵੀ ਬਣਾਉਂਦਾ ਹੈ। ਆਰਵ ਬਾਰੇ ਅਕਸ਼ੈ ਕੁਮਾਰ ਨੇ ਦੱਸਿਆ ਕਿ ਸਟਾਰ ਕਿਡ ਹੋਣ ਦੇ ਬਾਵਜੂਦ ਉਹ ਸੈਕਿੰਡ ਹੈਂਡ ਕੱਪੜੇ ਖਰੀਦਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Anuradha

Content Editor

Related News