ਪਾਕਿਸਤਾਨ: ਇਮਰਾਨ ਖਾਨ ਨੂੰ ਵੱਡੀ ਰਾਹਤ, 9 ਮਈ ਨਾਲ ਸਬੰਧਤ ਦੋ ਮਾਮਲਿਆਂ ''ਚ ਬਰੀ

Thursday, May 30, 2024 - 04:26 PM (IST)

ਪਾਕਿਸਤਾਨ: ਇਮਰਾਨ ਖਾਨ ਨੂੰ ਵੱਡੀ ਰਾਹਤ, 9 ਮਈ ਨਾਲ ਸਬੰਧਤ ਦੋ ਮਾਮਲਿਆਂ ''ਚ ਬਰੀ

ਇਸਲਾਮਾਬਾਦ- ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਰਾਹਤ ਦੀ ਖ਼ਬਰ ਹੈ। ਪਾਕਿਸਤਾਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਉਸ ਨੂੰ 9 ਮਈ ਦੀ ਹਿੰਸਾ ਨਾਲ ਸਬੰਧਤ ਦੋ ਮਾਮਲਿਆਂ ਵਿਚ ਉਸ ਵਿਰੁੱਧ ਨਾਕਾਫੀ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ। ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਤਾਕਤਵਰ ਫ਼ੌਜ ਨਾਲ ਮਤਭੇਦਾਂ ਤੋਂ ਬਾਅਦ ਸਖ਼ਤੀ ਦਾ ਸਾਹਮਣਾ ਕਰ ਰਹੀ ਹੈ। 

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸੰਸਥਾਪਕ ਖ਼ਾਨ ਦੇ ਸਮਰਥਕਾਂ ਨੇ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਪਿਛਲੇ ਸਾਲ ਸੰਵੇਦਨਸ਼ੀਲ ਫ਼ੌਜੀ ਅਦਾਰਿਆਂ ਸਮੇਤ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਸੀ। 9 ਮਈ ਨੂੰ ਹੋਈ ਹਿੰਸਾ ਦੇ ਮੱਦੇਨਜ਼ਰ ਪਾਰਟੀ ਆਗੂਆਂ ਨੂੰ ਗ੍ਰਿਫ਼ਤਾਰੀਆਂ ਅਤੇ ਪਰਵਾਸ ਦਾ ਸਾਹਮਣਾ ਕਰਨਾ ਪਿਆ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ ਨੇ ਨਾਗਰਿਕਤਾ ਨਿਯਮਾਂ 'ਚ ਕੀਤੀ ਤਬਦੀਲੀ, ਸਵਾ ਲੱਖ ਭਾਰਤੀ ਪ੍ਰਭਾਵਿਤ

ਸਬੂਤ ਕਾਫ਼ੀ ਨਹੀਂ

ਸ਼ਹਿਜ਼ਾਦ ਟਾਊਨ ਥਾਣੇ ਵਿੱਚ ਪੀ.ਟੀ.ਆਈ ਦੇ ਸੰਸਥਾਪਕ ਖ਼ਿਲਾਫ਼ ਦਰਜ ਦੋ ਮਾਮਲਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਇਸਲਾਮਾਬਾਦ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਉਮਰ ਸ਼ਬੀਰ ਨੇ ਮਨਜ਼ੂਰ ਕਰ ਲਿਆ। ਹਾਲਾਂਕਿ 71 ਸਾਲਾ ਖਾਨ ਬਾਰੇ ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਵੱਲੋਂ ਪੇਸ਼ ਕੀਤੇ ਗਏ ਸਬੂਤ ਕਾਫੀ ਨਹੀਂ ਹਨ। ਇਸ ਲਈ ਇਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਂਦਾ। ਖਾਨ ਨੂੰ 15 ਮਈ ਨੂੰ 9 ਮਈ ਨੂੰ ਹੋਏ ਹਮਲੇ ਨਾਲ ਸਬੰਧਤ ਦੋ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ। ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਬਿਲਾਲ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਬਰੀ ਕਰਨ ਦਾ ਹੁਕਮ ਜਾਰੀ ਕੀਤਾ ਹੈ। ਖਾਨ ਖ਼ਿਲਾਫ਼ ਇਹ ਦੋਵੇਂ ਮਾਮਲੇ ਇਸਲਾਮਾਬਾਦ ਦੇ ਖੰਨਾ ਪੁਲਸ ਸਟੇਸ਼ਨ 'ਚ ਦਰਜ ਕੀਤੇ ਗਏ ਸਨ।

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਕੱਚ ਦੀ ਬੋਤਲ ਤੋਂ ਬਣਾਇਆ ਟਾਵਰ, ਫਿਰ ਉਸ 'ਤੇ ਟਿਕਾਈ 25 ਕਿਲੋ ਦੀ ਸਿਲਾਈ ਮਸ਼ੀਨ (ਵੀਡੀਓ)

ਬੁਸ਼ਰਾ 'ਤੇ ਦਬਾਅ 

ਪੀ.ਟੀ.ਆਈ ਦੇ ਸੰਸਥਾਪਕ ਖ਼ਿਲਾਫ਼ ਲਾਂਗ ਮਾਰਚ ਅਤੇ ਧਾਰਾ 144 ਦੀ ਉਲੰਘਣਾ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਖਾਨ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਕਥਿਤ ਤੌਰ 'ਤੇ ਉਨ੍ਹਾਂ 'ਤੇ ਦਬਾਅ ਬਣਾਉਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਜੋ ਲੋਕ ਉਨ੍ਹਾਂ 'ਤੇ ਉਂਗਲ ਉਠਾ ਰਹੇ ਹਨ, ਉਹ ਪਾਰਟੀ ਨੂੰ 'ਬਰਬਾਦ' ਕਰਨ ਦੀ ਕੋਸ਼ਿਸ਼ 'ਚ ਅਜਿਹਾ ਕਰ ਰਹੇ ਹਨ। ਖਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਕਦੇ ਵੀ ਫੌਜ ਨਾਲ ਝੜਪ ਨਹੀਂ ਹੋਈ। ਉਸ ਨੇ ਦਾਅਵਾ ਕੀਤਾ ਸੀ ਕਿ ਸਾਬਕਾ ਫ਼ੌਜ ਮੁਖੀ ਨੇ ਉਸ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ, ਪਰ ਉਸ ਨੇ ਆਪਣੀ ਸੰਜਮ ਬਣਾਈ ਰੱਖੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News