ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਯੂ. ਏ. ਈ. ਦਾ ‘ਗੋਲਡਨ ਵੀਜ਼ਾ’

05/24/2024 10:19:16 AM

ਮੁੰਬਈ (ਬਿਊਰੋ): ਸੁਪਰਸਟਾਰ ਰਜਨੀਕਾਂਤ ਨੂੰ ਆਬੂ ਧਾਬੀ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਨੇ ਯੂ. ਏ. ਈ. ਦਾ ‘ਗੋਲਡਨ ਵੀਜ਼ਾ’ ਦਿੱਤਾ ਹੈ। ਆਬੂ ਧਾਬੀ ਕਾਰਜਕਾਰੀ ਕੌਂਸਲ ਦੇ ਮੈਂਬਰ ਮੁਹੰਮਦ ਖਲੀਫਾ ਅਲ ਮੁਬਾਰਕ ਨੇ ਵੀਰਵਾਰ ਨੂੰ ਆਬੂ ਧਾਬੀ ’ਚ ਡੀ. ਸੀ. ਟੀ. ਹੈੱਡਕੁਆਰਟਰ ’ਚ ਇਕ ਪ੍ਰੋਗਰਾਮ ’ਚ ਪ੍ਰਸਿੱਧ ਅਦਾਕਾਰ ਨੂੰ ਅਮੀਰਾਤ ਆਈ. ਡੀ. ਸੌਂਪੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਗੋਵਿੰਦਾ ਨੇ ਪੀ.ਐਮ. ਨਾਲ ਕੀਤੀ ਮੁਲਾਕਾਤ, ਤਸਵੀਰ ਸ਼ੇਅਰ ਕਰਦੇ ਹੋਏ ਕਿਹਾ- 'ਇਹ ਮੇਰੇ ਲਈ ਸਨਮਾਨ ਦੀ ਗੱਲ ਹੈ

ਗੋਲਡਨ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਸੁਪਰਸਟਾਰ ਨੇ ਕਿਹਾ, “ ਆਬੂ ਧਾਬੀ ਸਰਕਾਰ ਤੋਂ ਵੱਕਾਰੀ ਯੂ. ਏ. ਈ. ਗੋਲਡਨ ਵੀਜ਼ਾ ਪ੍ਰਾਪਤ ਕਰਕੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਆਬੂ ਧਾਬੀ ਸਰਕਾਰ ਅਤੇ ਮੇਰੇ ਚੰਗੇ ਦੋਸਤ ਲੂਲੂ ਗਰੁੱਪ ਦੇ ਸੀ. ਐੱਮ. ਡੀ. ਯੂਸਫ ਅਲੀ ਐੱਮ. ਏ. ਨੂੰ ਦਿਲੋਂ ਧੰਨਵਾਦ ਕਰਦਾ ਹਾਂ।’’ ਤਾਮਿਲ ਸੁਪਰਸਟਾਰ ਨੇ ਆਬੂ ਧਾਬੀ ’ਚ ਨਵੇਂ ਬਣੇ ਬੀ. ਏ. ਪੀ. ਐੱਸ. ਹਿੰਦੂ ਮੰਦਰ ਅਤੇ ਸ਼ੇਖ ਜਾਇਦ ਗ੍ਰੈਂਡ ਮਸਜਿਦ ਦਾ ਵੀ ਦੌਰਾ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Anuradha

Content Editor

Related News