ਸੁਤੰਤਰਤਾ ਦਿਵਸ ''ਤੇ ਆ ਰਹੀ ਹੈ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਫ਼ਿਲਮ

Saturday, Jun 15, 2024 - 10:43 AM (IST)

ਸੁਤੰਤਰਤਾ ਦਿਵਸ ''ਤੇ ਆ ਰਹੀ ਹੈ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਇਹ ਫ਼ਿਲਮ

ਮੁੰਬਈ- ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਓ ਦੀ ਹੌਰਰ-ਕਾਮੇਡੀ ਫਿਲਮ 'ਸਤ੍ਰੀ' ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਫ਼ਿਲਮ ਦਾ ਦੂਜਾ ਭਾਗ ਜਲਦ ਹੀ ਦੇਖਣ ਨੂੰ ਮਿਲੇਗਾ। ਦਰਸ਼ਕ 'ਸਤ੍ਰੀ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵਧਦਾ ਜਾ ਰਿਹਾ ਹੈ। ਹੁਣ ਹਾਲ ਹੀ 'ਚ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਸਟ੍ਰੀ 2' ਹੁਣ 15 ਅਗਸਤ 2024 ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸਿਨੇਮਾਘਰਾਂ 'ਚ 'ਸਟ੍ਰੀ 2' ਦੀ ਰਿਲੀਜ਼ ਦੀ ਤਰੀਕ 30 ਅਗਸਤ ਰੱਖੀ ਗਈ ਸੀ।

 
 
 
 
 
 
 
 
 
 
 
 
 
 
 
 

A post shared by Maddock Films (@maddockfilms)

 


ਫ਼ਿਲਮ ਦਾ ਐਲਾਨ ਕਰਦੇ ਹੋਏ, ਸ਼ਰਧਾ ਨੇ ਲਿਖਿਆ, "ਸਤ੍ਰੀ ਇਸ ਸੁਤੰਤਰਤਾ ਦਿਵਸ 'ਤੇ ਮੁੜ ਆ ਰਹੀ ਹੈ! #Stree2 ਇਸ ਸੁਤੰਤਰਤਾ ਦਿਵਸ, 15 ਅਗਸਤ 2024 ਨੂੰ ਸਿਨੇਮਾਘਰਾਂ 'ਚ ਆਵੇਗੀ।" ਫ਼ਿਲਮ Stree 2018 'ਚ ਰਿਲੀਜ਼ ਹੋਈ ਸੀ। ਇਸ ਨੂੰ ਆਲੋਚਨਾਤਮਕ ਤਾਰੀਫ਼ ਮਿਲੀ ਅਤੇ ਇਹ ਬਾਕਸ ਆਫਿਸ 'ਤੇ ਵਪਾਰਕ ਸਫਲਤਾ ਸੀ। ਫ਼ਿਲਮ ਦੇ ਸੰਗੀਤ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਅਤੇ 'ਮਿਲਗੀ ਮਿਲਗੀ' ਅਤੇ 'ਆਓ ਕਦੇ ਹਵੇਲੀ ਪੇ' ਚਾਰਟਬਸਟਰ ਬਣੀਆਂ।

ਇਹ ਖ਼ਬਰ ਵੀ ਪੜ੍ਹੋ- ਕੁਵੈਤ ਹਾਦਸੇ 'ਤੇ ਸੋਨੂੰ ਸੂਦ ਨੇ ਜਤਾਇਆ ਦੁੱਖ, ਸਰਕਾਰ ਨੂੰ ਕੀਤੀ ਮਦਦ ਦੀ ਅਪੀਲ

‘Stree 2’ ਦੀ ਗੱਲ ਕਰੀਏ ਤਾਂ ਇਸ 'ਚ ਵਰੁਣ ਧਵਨ ਅਤੇ ਤਮੰਨਾ ਭਾਟੀਆ ਵੀ ਖ਼ਾਸ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਸ਼ਰਧਾ ਅਤੇ ਰਾਜਕੁਮਾਰ ਰਾਓ ਦੇ ਨਾਲ, ਪ੍ਰਸ਼ੰਸਕ ਵਰੁਣ ਅਤੇ ਤਮੰਨਾ ਵੀ ਫਿਲਮ 'ਚ ਦੇਖਣ ਨੂੰ ਮਿਲਣਗੇ। ਇਨ੍ਹਾਂ ਤੋਂ ਇਲਾਵਾ ਫ਼ਿਲਮ 'ਚ ਪੰਕਜ ਤ੍ਰਿਪਾਠੀ, ਅਪਾਰਸ਼ਕਤੀ ਖੁਰਾਣਾ ਅਤੇ ਅਭਿਸ਼ੇਕ ਬੈਨਰਜੀ ਵੀ ਨਜ਼ਰ ਆਉਣਗੇ। ਫ਼ਿਲਮ ਦਾ ਨਿਰਦੇਸ਼ਨ ਦਿਨੇਸ਼ ਵਿਜਾਨ ਨੇ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News