ਅਮਰੀਕੀ ਟੈਨਿਸ ਸੰਘ US ਓਪਨ ਕਰਵਾਉਣ ਲਈ ਤਿਆਰ

Wednesday, Jun 17, 2020 - 12:33 PM (IST)

ਅਮਰੀਕੀ ਟੈਨਿਸ ਸੰਘ US ਓਪਨ ਕਰਵਾਉਣ ਲਈ ਤਿਆਰ

ਵਾਸ਼ਿੰਗਟਨ– ਅਮਰੀਕੀ ਟੈਨਿਸ ਸੰਘ (ਯੂ. ਐੱਸ. ਟੀ. ਏ.) ਨੇ ਕਿਹਾ ਕਿ ਉਹ ਸਰਕਾਰ ਤੋਂ ਸਹਿਮਤੀ ਮਿਲਣ ’ਤੇ ਅਗਸਤ ਵਿਚ ਨਿਊਯਾਰਕ ਵਿਚ ਦਰਸ਼ਕਾਂ ਦੇ ਬਿਨਾਂ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦਾ ਆਯੋਜਨ ਕਰਨ ਨੂੰ ਤਿਆਰ ਹੈ ਤੇ ਇਸ ਨਾਲ ਜੁੜਿਆ ਅਧਿਕਾਰਤ ਐਲਾਨ ਇਸ ਹਫਤੇ ਹੋ ਸਕਦਾ ਹੈ। 
ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਦੂਜੀਆਂ ਖੇਡਾਂ ਦੀ ਤਰ੍ਹਾਂ ਟੈਨਿਸ ਵੀ ਮਾਰਚ ਤੋਂ ਬੰਦ ਹੈ। ਫ੍ਰੈਂਚ ਓਪਨ ਨੂੰ ਮਈ ਤੋਂ ਸਤੰਬਰ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ ਜਦਕਿ 75 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਵਿੰਬਲਡਨ ਨੂੰ ਰੱਦ ਕਰਨਾ ਪਿਆ। ਅਮਰੀਕੀ ਓਪਨ ਦਾ ਜੇਕਰ ਆਯੋਜਨ ਹੁੰਦਾ ਹੈ ਤਾਂ ਇਹ ਆਸਟਰੇਲੀਆਈ ਓਪਨ ਤੋਂ ਬਾਅਦ ਸਾਲ ਦਾ ਦੂਜਾ ਗ੍ਰੈਂਡ ਸਲੈਮ ਹੋਵੇਗਾ। ਯੂ. ਐੱਸ. ਟੀ. ਏ. ਦੇ ਬੁਲਾਰੇ ਕ੍ਰਿਸ ਵਿਡਮੇਅਰ ਨੇ ਕਿਹਾ, ‘‘ਇਸਦੇ ਲਈ ਜੇਕਰ ਸਾਰੀਆਂ ਜ਼ਰੂਰੀ ਮਨਜ਼ੂਰੀਆਂ ਮਿਲ ਜਾਂਦੀਆਂ ਹਨ ਤਾਂ ਅਸੀਂ ਇਸਦੇ ਆਯੋਜਨ ਲਈ ਤਿਆਰ ਹਾਂ।’’


author

Ranjit

Content Editor

Related News