ਹਮੇਸ਼ਾ ਤੋਂ ਟੈਸਟ ਕ੍ਰਿਕਟ ''ਚ ਛਾਪ ਛੱਡਣਾ ਚਾਹੁੰਦਾ ਸੀ : ਬੁਮਰਾਹ

Friday, Sep 13, 2019 - 09:04 PM (IST)

ਮੁੰਬਈ— ਆਪਣੇ ਕਰੀਅਰ ਦੀ ਸ਼ੁਰੂਆਤ 'ਚ ਸੀਮਤ ਓਵਰਾਂ ਦਾ ਵਿਸ਼ੇਸ਼ ਕਰਾਰ ਹਾਸਲ ਕਰਨ ਵਾਲੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਟੈਸਟ ਕ੍ਰਿਕਟ ਵਿਚ ਵੀ ਮਨਚਾਹੀ ਸਫਲਤਾ ਮਿਲਣਾ ਸੁਪਨਾ ਸੱਚ ਹੋਣ ਵਰਗਾ ਹੈ। ਬੁਮਰਾਹ ਨੇ 12 ਟੈਸਟਾਂ 'ਚ 62 ਵਿਕਟਾਂ ਲੈ ਲਈਆਂ ਹਨ। ਬੁਮਰਾਹ ਨੇ ਇਥੇ ਕਿਹਾ, ''ਮੇਰੇ ਲਈ ਟੈਸਟ ਕ੍ਰਿਕਟ ਕਾਫੀ ਮਹੱਤਵਪੂਰਨ ਸੀ ਅਤੇ ਮੈਂ ਹਮੇਸ਼ਾ ਟੈਸਟ ਕ੍ਰਿਕਟ ਖੇਡਣਾ ਚਾਹੁੰਦਾ ਸੀ। ਮੈਂ ਅਜਿਹਾ ਕ੍ਰਿਕਟਰ ਨਹੀਂ ਬਣਨਾ ਚਾਹੁੰਦਾ ਸੀ, ਜਿਹੜਾ ਟੀ-20 ਅਤੇ ਵਨ ਡੇ ਹੀ ਖੇਡੇ। ਮੈਂ ਟੈਸਟ ਕ੍ਰਿਕਟ ਨੂੰ ਕਾਫੀ ਅਹਿਮੀਅਤ ਦਿੰਦਾ ਹਾਂ ਅਤੇ ਇਸ ਵਿਚ ਹਮੇਸ਼ਾ ਤੋਂ ਆਪਣੀ ਛਾਪ ਛੱਡਣੀ ਚਾਹੁੰਦਾ ਸੀ।''
ਉਸ ਨੇ ਕਿਹਾ, ''ਮੇਰਾ ਇਹ ਮੰਨਣਾ ਰਿਹਾ ਹੈ ਕਿ ਮੈਂ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਟੈਸਟ ਵਿਚ ਵੀ ਕਰ ਸਕਦਾ ਹਾਂ। ਅਜੇ ਸਫਰ ਸ਼ੁਰੂ ਹੋਇਆ ਹੈ।''


Gurdeep Singh

Content Editor

Related News