ਫੇਲਿਕਸ ਨੇ ਕਾਂਸੀ ਤਮਗ਼ਾ ਜਿੱਤ ਕੇ ਰਿਕਾਰਡ ਬਣਾਇਆ, ਜਿੱਤਿਆ ਓਲੰਪਿਕ ਦਾ 10ਵਾਂ ਤਮਗ਼ਾ

08/07/2021 8:20:52 AM

ਟੋਕੀਓ– ਅਮਰੀਕਾ ਦੀ ਐਲੀਸਨ ਫੇਲਿਕਸ ਨੇ ਟੋਕੀਓ ਓਲੰਪਿਕ ’ਚ ਸ਼ੁੱਕਰਵਾਰ ਨੂੰ 400 ਮੀਟਰ ਰੇਸ ’ਚ ਤੀਜਾ ਸਥਾਨ ਹਾਸਲ ਕਰ ਕੇ ਕਰੀਅਰ ਦਾ 10ਵਾਂ ਤਮਗ਼ਾ ਹਾਸਲ ਕੀਤਾ। ਅਮਰੀਕਾ ਦੀ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾ ਦੀ 35 ਸਾਲਾ ਧਾਕੜ ਨੇ ਜਮੈਕਾ ਦੀ ਸਟੇਫ਼ਨੀ ਐੱਨ ਨੂੰ 0.15 ਸਕਿੰਟ ਨਾਲ ਪਛਾੜ ਕੇ ਤਮਗ਼ਾ ਜਿੱਤਿਆ। ਸਾਯੁਨੇ ਮਿਲਕ ਓਬੀਓ ਨੇ 48.36 ਸਕਿੰਟ ਦੇ ਸਮੇਂ ਨਾਲ ਰੀਓ ਡੀ ਜੇਨੇਰੀਓ ਦੇ ਆਪਣੇ ਓਲੰਪਿਕ ਖ਼ਿਤਾਬ ਦਾ ਬਚਾਅ ਕੀਤਾ ਹੈ। 

ਫੇਲਿਕਸ ਨੇ ਇਸ ਤਰ੍ਹਾਂ ਨਾਲ 10ਵਾਂ ਓਲਪਿੰਕ ਤਮਗ਼ਾ ਆਪਣੇ ਨਾਂ ਕਰਕੇ ਜਮੈਕਾ ਦੀ ਦੌੜਾਕ ਮਰਲਿਨ ਓਟੀ (9 ਓਲੰਪਿਕ ਤਮਗ਼ੇ) ਨੂੰ ਪਿੱਛੇ ਛੱਡ ਦਿੱਤਾ ਹੈ ਤੇ ਅਮਰੀਕਾ ਦੇ ਕਾਰਲ ਲੁਈਸ (9 ਸੋਨ ਤੇ ਇਕ ਚਾਂਦੀ) ਦੇ 10 ਓਲੰਪਿਕ ਤਮਗ਼ਿਆਂ ਦੀ ਬਰਾਬਰੀ ਕੀਤੀ ਹੈ। ਇਸ ਤੋਂ ਪਹਿਲਾਂ ਲੁਈਸ ਟ੍ਰੈਕ ਤੇ ਫੀਲਡ ਮੁਕਾਬਲੇ ’ਚ ਅਮਰੀਕਾ ਦੀ ਇਕੱਲੀ ਅਜਿਹੀ ਖਿਡਾਰੀ ਸੀ । ਫੇਲਿਕਸ ਦਾ 2004 ਏਥੇਂਸ ਤੋਂ ਸ਼ੁਰੂ ਹੋਇਆ ਓਲੰਪਿਕ ਕਰੀਅਰ ਦਾ ਇਹ ਪਹਿਲਾ ਕਾਂਸੀ ਤਮਗ਼ਾ ਹੈ। ਉਹ ਇਸ ਤੋਂ ਪਹਿਲਾਂ 6 ਸੋਨ ਤੇ ਤਿੰਨ ਚਾਂਦੀ ਦੇ ਤਮਗ਼ੇ ਜਿੱਤ ਚੁੱਕੀ ਹੈ। ਉਸ ਕੋਲ ਇਨ੍ਹਾਂ ਤਮਗ਼ਿਆਂ ਨੂੰ 11 ਕਰਨ ਦਾ ਮੌਕਾ ਹੋਵੇਗਾ, ਜੇਕਰ ਸ਼ਨੀਵਾਰ ਨੂੰ ਹੋਣ ਵਾਲੇ ਚਾਰ ਗੁਣਾ 400 ਰਿਲੇ ਦੇ ਫ਼ਾਈਨਲ ’ਚ ਅਮਰੀਕਾ ਉਸ ਨੂੰ ਉਤਾਰਦਾ ਹੈ।


Tarsem Singh

Content Editor

Related News