ਆਕਰਸ਼ੀ ਕਸ਼ਿਅਪ ਨੇ ਜਿੱਤਿਆ ਅਖਿਲ ਭਾਰਤੀ ਜੂਨੀਅਰ ਅੰਡਰ-19 ਟੂਰਨਾਮੈਂਟ

Sunday, May 27, 2018 - 09:33 PM (IST)

ਨਵੀਂ ਦਿੱਲੀ : ਭਾਰਤ ਦੀ ਚੋਟੀ ਅੰਡਰ-19 ਬੈਡਮਿੰਟਨ ਖਿਡਾਰਨ ਆਕਰਸ਼ੀ ਕਸ਼ਿਅਪ ਨੇ ਐਤਵਾਰ ਯੋਨੇਕਸ ਸਨਰਾਈਜ਼ ਅਖਿਲ ਭਾਰਤੀ ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਦੇ ਬਾਲਿਕਾ ਸਿੰਗਲ ਦੇ ਫਾਈਨਲ 'ਚ ਐੱਸ ਕਵਿਪ੍ਰਿਯਾ ਨੂੰ ਹਰਾ ਕੇ ਚੈਂਪੀਅਨ ਬਣੀ। ਛੱਤੀਸਗੜ ਦੀ ਇਸ ਚੋਟੀ ਸਥਾਨ ਹਾਸਲ ਖਿਡਾਰਨ ਨੇ ਕਵਿਪ੍ਰਿਯਾ ਨੂੰ ਸਿਰਫ 36 ਮਿੰਟ 'ਚ 21-18, 21-11 ਨਾਲ ਮਾਤ ਦਿੱਤੀ। ਮੱਧ ਪ੍ਰਦੇਸ਼ ਦੇ ਪ੍ਰਿਯਾਂਸ਼ੂ ਰਾਜਵਤ ਨੇ ਬਾਲਕ ਸਿੰਗਲ ਵਰਗ 'ਚ ਖਿਤਾਬੀ ਮੁਕਾਬਲੇ 'ਚ ਕੇਰਲ ਦੇ ਪੰਜਵੇਂ ਸਥਾਨ ਦੇ ਕਿਰਣ ਜਾਰਜ ਨੂੰ ਹਰਾ ਕੇ ਉਲਟਫੇਰ ਕੀਤਾ। ਉਨ੍ਹਾਂ ਇਹ ਮੁਕਾਬਲਾ 21-14, 19-21, 21-16 ਨਾਲ ਜਿੱਤਿਆ। ਇਸਤੋਂ ਪਹਿਲਾਂ ਕ੍ਰਿਸ਼ਣਾ ਸਾਈ ਪੋਦਿਲੇ ਅਤੇ ਸ੍ਰਸ਼ਟੀ ਜੁਪੁਦੀ ਦੀ ਮਿਕਸਡ ਡਬਲ ਜੋੜੀ ਐਡਵਿਨ ਜਾਏ ਅਤੇ ਨਫੀਸ਼ਾ ਸਾਰਾ ਸਿਰਾਜ ਦੀ ਜੋੜੀ ਨੂੰ 21-17, 21-16 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਜੁਲਾਈ 'ਚ ਇੰਡੋਨੇਸ਼ੀਆ 'ਚ ਹੋਣ ਵਾਲੇ 2018 ਜੂਨੀਅਰ ਏਸ਼ੀਆਈ ਟੀਮ ਚੈਂਪੀਅਨਸ਼ਿਪ ਦੇ ਲਈ ਇਹ ਚੋਣ ਟੂਰਨਾਮੈਂਟ ਹੈ।


Related News